ਉਰਫੀ ਜਾਵੇਦ ਨੇ ਆਪਣੀ ਮੈਜ਼ਿਕਲ ਡਰੈਸ ਨਾਲ ਜਿੱਤਿਆ ਫੈਨਜ਼ ਦਾ ਦਿਲ , ਵੀਡੀਓ ਹੋਈ ਵਾਇਰਲ

ਉਰਫੀ ਜਾਵੇਦ ਅਕਸਰ ਆਪਣੇ ਅੰਤਰੰਗੀ ਤੇ ਅਜੀਬ ਤਰ੍ਹਾਂ ਦੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਰਫੀ ਇੱਕ ਨਵੇਂ ਆਊਟਫਿਟ 'ਚ ਨਜ਼ਰ ਆਈ ਪਰ ਇਸ ਵਾਰ ਲੋਕ ਉਸ ਨੂੰ ਟ੍ਰੋਲ ਕਰਨ ਦੀ ਬਜਾਏ ਉਸ ਦੀ ਤਰੀਫ ਕਰ ਰਹੇ ਹਨ , ਆਓ ਜਾਣਦੇ ਹਾਂ ਕਿਉਂ।

By  Pushp Raj May 3rd 2024 12:06 PM

Uorfi Javed Magical Dress: ਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ ਅਕਸਰ ਆਪਣੇ ਅੰਤਰੰਗੀ ਤੇ ਅਜੀਬ ਤਰ੍ਹਾਂ ਦੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਰਫੀ ਇੱਕ ਨਵੇਂ ਆਊਟਫਿਟ 'ਚ ਨਜ਼ਰ ਆਈ ਪਰ ਇਸ ਵਾਰ ਲੋਕ ਉਸ ਨੂੰ ਟ੍ਰੋਲ ਕਰਨ ਦੀ ਬਜਾਏ ਉਸ ਦੀ ਤਰੀਫ ਕਰ ਰਹੇ ਹਨ , ਆਓ ਜਾਣਦੇ ਹਾਂ ਕਿਉਂ। 

ਦੱਸ ਦਈਏ ਕਿ ਉਰਫੀ ਜਾਵੇਦ ਅਕਸਰ ਆਪਣੇ ਨਿੱਤ ਨਵੀਆਂ  ਡਰੈਸਾਂ ਪਾ ਕੇ ਪੈਪਰਾਜ਼ੀਸ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆਉਂਦੀ ਹੈ। ਹਾਲਾਂਕਿ ਵੱਡੀ ਗਿਣਤੀ ਵਿੱਚ ਲੋਕ ਉਰਫੀ ਦੀ ਡਰੈਸਾਂ ਨੂੰ ਪਸੰਦ ਨਹੀਂ ਕਰਦੇ, ਇਸ ਦੇ ਬਾਵਜੂਦ ਉਸ ਡਰੈਸਾਂ ਚਰਚਾ ਵਿੱਚ ਰਹਿੰਦੀਆਂ ਹਨ। ਉਰਫੀ ਅਕਸਰ ਕਹਿੰਦੀ ਹੈ ਕਿ ਕੋਈ ਉਸ ਦੇ ਬਾਰੇ ਕੀ ਸੋਚਦਾ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਮਹਿਜ਼ ਆਪਣੇ ਕੰਮ ਵੱਲ ਧਿਆਨ ਦਿੰਦੀ ਹੈ। 

View this post on Instagram

A post shared by Viral Bhayani (@viralbhayani)


ਹਾਲ ਹੀ ਵਿੱਚ ਉਰਫੀ ਜਾਵੇਦ ਨੂੰ ਪੈਪਰਾਜ਼ੀਸ ਵੱਲੋਂ ਇੱਕ ਈਵੈਂਟ ਵਿੱਚ ਸਪਾਟ ਕੀਤਾ ਗਿਆ। ਇੱਥੇ ਉਰਫੀ ਕਾਲੇ ਰੰਗ ਦੀ ਇੱਕ ਮੈਜ਼ਿਕਲ ਡਰੈਸ ਪਹਿਨ ਕੇ ਪਹੁੰਚੀ ਸੀ, ਪਰ ਇਹ ਡਰੈਸ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। 

ਦਰਅਸਲ ਉਰਫੀ ਨੇ ਇੱਕ ਆਫ ਸ਼ੋਲਡਰ ਗਾਊਨ ਕੈਰੀ ਕੀਤਾ ਹੋਇਆ ਸੀ। ਇਸ ਗਾਊਨ ਉੱਤੇ ਕੁਝ ਹਰੇ ਰੰਗ ਦੀਆਂ ਪੱਤਿਆਂ ਤੇ ਫੁੱਲ ਦਾ ਡਿਜ਼ਾਈਨ ਬਣਾਇਆ ਗਿਆ ਸੀ। ਜੋ ਕਿ ਇੱਕ  ਖੂਬਸੂਰਤ ਡਰੈਸ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਰਫੀ ਨੇ ਹੈਵੀ ਮੇਅਕਪ ਤੇ ਰੈਡ ਲਿਪਸਟਿਕ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। 

ਇਸ ਡਰੈਸ ਨੂੰ ਪਹਿਨ ਕੇ ਉਰਫੀ ਨੇ ਦਰਸ਼ਕਾਂ ਨੂੰ ਲਾਈਵ ਜਾਦੂ ਵੀ ਵਿਖਾਇਆ। ਜਿਵੇਂ ਹੀ ਉਰਫੀ ਰੈਡ ਕਾਰਪੇਟ ਉੱਤੇ ਪੈਪਰਾਜ਼ੀਸ ਦੇ ਨੇੜੇ ਪਹੁੰਚੀ ਉਸ ਨੇ ਪੁੱਛਿਆ ਕਿ ਤੁਸੀਂ ਜਾਦੂ ਵੇਖਣਾ ਚਾਹੁੰਦੇ ਹੋ ਤਾਂ ਤਿਆਰ ਹੋ ਜਾਓ। ਇਸ ਮਗਰੋਂ ਉਰਫੀ ਜਿਵੇਂ ਹੀ ਤਾਲੀ ਵਜਾਉਂਦੀ ਉਸ ਦੀ ਡਰੈਸ ਉੱਤੇ ਪੱਤਿਆਂ ਦੇ ਨਾਲ ਫੁੱਲਾਂ ਦੇ ਰੂਪ ਵਿੱਚ ਨਜ਼ਰ ਆਉਣ ਵਾਲੀਆਂ ਤਿਤਲੀਆਂ ਉੱਡਣ ਲੱਗਦੀਆਂ ਹਨ। ਪੈਪਰਾਜ਼ੀਸ ਵੀ ਅਚਾਨਕ ਉਸ ਦਾ ਇਹ ਜਾਦੂ ਤੇ ਉਸ ਦੀ ਮੈਜ਼ਿਕਲ ਡਰੈਸ ਵੇਖ ਕੇ ਹੈਰਾਨ ਰਹਿ ਗਏ। 



ਹੋਰ ਪੜ੍ਹੋ : ਜੇਕਰ ਤੁਸੀਂ ਘਟਾਉਣਾ ਚਾਹੁੰਦੇ ਹੋ ਵਜਨ ਤਾਂ ਟ੍ਰਾਈ ਕਰੋ ਇਹ ਹੈਲਦੀ ਸਨੈਕਸ

ਫੈਨਜ਼ ਉਰਫੀ ਜਾਵੇਦ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ, ਜਿੱਥੇ ਪਹਿਲਾਂ ਕਈ ਲੋਕ ਜੋ ਉਸ ਦੀਆਂ ਡਰੈਸਾਂ  ਨੂੰ ਲੈ ਕੇ ਉਸ ਨੂੰ ਮਾੜਾ ਬੋਲਦੇ ਸਨ, ਉਹ ਵੀ ਉਸ ਦੀ ਤਰੀਫਾਂ ਕਰਦੇ ਨਜ਼ਰ ਆਏ। ਉਰਫੀ ਜਾਵੇਦ ਨੂੰ ਇਸ ਡਰੈੱਸ 'ਤੇ ਕਾਫੀ ਤਾਰੀਫਾਂ ਮਿਲ ਰਹੀਆਂ ਹਨ। ਨੇਟੀਜ਼ਨਾਂ ਨੇ ਉਰਫੀ ਜਾਵੇਦ ਨੂੰ ਇਕ ਸ਼ਾਨਦਾਰ ਅਤੇ ਅੰਤਰਰਾਸ਼ਟਰੀ ਫੈਸ਼ਨ ਸਟਾਰ ਵੀ ਕਿਹਾ ਹੈ। ਇੱਥੋਂ ਤੱਕ ਕਿ ਸੈਲੀਬ੍ਰਿਟੀ ਓਰੀ ਨੇ ਵੀ ਉਰਫੀ ਦੀ ਤਾਰੀਫ ਕੀਤੀ ਹੈ।  


Related Post