ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਕੈਫ ਨੂੰ ਜਨਮ ਦਿਨ ‘ਤੇ ਰੋਮਾਂਟਿਕ ਅੰਦਾਜ਼ 'ਚ ਦਿੱਤੀ ਵਧਾਈ, ਸਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

ਵਿੱਕੀ ਕੌਸ਼ਲ ਨੇ ਆਪਣੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੂੰ ਜਨਮਦਿਨ ਉੱਤੇ ਖਾਸ ਅੰਦਾਜ਼ 'ਚ ਵਧਾਈ ਦਿੱਤੀ ਹੈ। ਵਿੱਕੀ ਨੇ ਪਤਨੀ ਕੈਟਰੀਨਾ ਕੈਫ ਨਾਲ ਆਪਣੇ ਰੋਮਾਂਟਿਕ ਪਲਾਂ ਦੀ ਕੁਝ ਅਣਦੇਖਿਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

By  Pushp Raj July 16th 2024 04:34 PM

Vicky Kaushal on Katrina Kaif Birthday : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਉੱਤੇ ਵਿੱਕੀ ਕੌਸ਼ਲ ਨੇ ਆਪਣੀ ਪਤਨੀ ਨੂੰ ਬੇਹੱਦ ਖਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀਆਂ ਚੋਂ ਇੱਕ ਹਨ ਤੇ ਫੈਨਜ਼ ਜੋੜੀ ਨੂੰ ਪਸੰਦ ਕਰ ਰਹੇ ਹਨ। ਕੈਟਰੀਨਾ ਕੈਫ ਅੱਜ 41 ਸਾਲ ਦੀ ਹੋ ਗਈ ਹੈ। ਅਭਿਨੇਤਰੀ ਆਖਰੀ ਵਾਰ ਵਿਜੇ ਸੇਤੂਪਤੀ ਸਟਾਰਰ ਫਿਲਮ 'ਮੇਰੀ ਕ੍ਰਿਸਮਸ' 'ਚ ਨਜ਼ਰ ਆਈ ਸੀ। ਇਸ ਫਿਲਮ ਦਾ ਨਿਰਦੇਸ਼ਨ 'ਅੰਧਾਧੁਨ' ਫੇਮ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਕੀਤਾ ਸੀ। ਫਿਲਹਾਲ, ਕੈਟਰੀਨਾ ਨੇ ਆਪਣੇ ਅਗਲੇ ਪ੍ਰੋਜੈਕਟ ਬਾਰੇ ਕੋਈ ਐਲਾਨ ਨਹੀਂ ਕੀਤੀ ਹੈ ਅਤੇ ਉਹ ਆਪਣੇ ਕਾਸਮੈਟਿਕ ਕਾਰੋਬਾਰ ਅਤੇ ਨਿੱਜੀ ਜ਼ਿੰਦਗੀ 'ਤੇ ਧਿਆਨ ਦੇ ਰਹੀ ਹੈ। 

ਦੂਜੇ ਪਾਸੇ 'ਬੈੱਡ ਨਿਊਜ਼' ਦੀ ਪ੍ਰਮੋਸ਼ਨ 'ਚ ਰੁੱਝੇ ਵਿੱਕੀ ਕੌਸ਼ਲ ਨੇ ਕੈਟਰੀਨਾ ਦੇ ਜਨਮਦਿਨ ਦੀ ਸਭ ਤੋਂ ਉਡੀਕੀ ਜਾਣ ਵਾਲੀ ਪੋਸਟ ਲਈ ਕੁਝ ਖਾਸ ਪਲ ਕੱਢੇ ਅਤੇ ਪ੍ਰਸ਼ੰਸਕਾਂ ਨੂੰ ਉਸ ਦੇ ਖਾਸ ਪਲਾਂ ਦੀਆਂ ਝਲਕੀਆਂ ਦਿਖਾਈਆਂ।

View this post on Instagram

A post shared by Vicky Kaushal (@vickykaushal09)


ਵਿੱਕੀ ਨੇ ਰੋਮਾਂਟਿਕ ਅੰਦਾਜ਼ ਵਿੱਚ ਦਿੱਤੀ ਵਧਾਈ 

ਕੈਟਰੀਨਾ ਕੈਫ ਨੂੰ ਦੁਨੀਆ ਭਰ ਤੋਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੋਸਟ ਵਿੱਕੀ ਕੌਸ਼ਲ ਵੱਲੋਂ ਹੈ। ਵਿੱਕੀ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਆਪਣੀ ਲਵ ਲੇਡੀ ਨਾਲ ਕਈ ਅਣਦੇਖੀ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਵਿੱਕੀ ਕੌਸ਼ਲ ਨੇ ਕੈਟਰੀਨਾ ਦੇ ਜਨਮਦਿਨ ਵਾਲੀ ਪੋਸਟ ਵਿੱਚ ਉਸ ਲਈ ਖਾਸ ਕੈਪਸ਼ਨ ਵੀ ਲਿਖਇਆ ਹੈ। ਵਿੱਕੀ ਨੇ ਲਿਖਿਆ, 'aking memories with you is my favourite part of life. Happy Birthday my love! 🎂❤️🎂.' 

View this post on Instagram

A post shared by Katrina Kaif (@katrinakaif)


ਹੋਰ ਪੜ੍ਹੋ : T-20 ਤੋਂ ਸੰਨਿਆਸ ਲੈਣ ਤੋਂ ਬਾਅਦ ਸ਼ਰਧਾ 'ਚ ਲੀਨ ਹੋਏ ਵਿਰਾਟ ਕੋਹਲੀ, ਪਤਨੀ ਅਨੁਸ਼ਕਾ ਨਾਲ ਸ਼੍ਰੀ ਰਾਮ ਨਾਮ ਦਾ ਜਾਪ ਕਰਦੇ ਆਏ ਨਜ਼ਰ

ਫੈਨਜ਼ ਇਸ ਜੋੜੇ ਦੀਆਂ ਇਹ ਖੂਬਸੂਰਤ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਜੋੜੇ ਦੀਆਂ ਤਸਵੀਰਾਂ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਬਹੁਤ ਹੀ ਪਿਆਰ ਕਪਲ। ਬੇਹੱਦ ਪਰਫੈਕਟ ਜੋੜੀ ❤️।'


Related Post