ਕੀ ਮਾਂ ਬਨਣ ਮਗਰੋਂ ਦੀਪਿਕਾ ਕੱਕੜ ਇਬ੍ਰਾਹਿਮ ਛੱਡ ਦਵੇਗੀ ਐਕਟਿੰਗ ?ਜਾਣੋ ਅਦਾਕਾਰਾ ਦੀ ਪਲੈਨਿੰਗ

'ਸਸੁਰਾਲ ਸਿਮਰ ਕਾ' ਫੇਮ ਅਦਾਕਾਰਾ ਦੀਪਿਕਾ ਕੱਕੜ ਤੇ ਉਨ੍ਹਾਂ ਦੇ ਪਤੀ ਸ਼ੋਏਬ ਇਬ੍ਰਾਹਿਮ ਜਲਦ ਹੀ ਮਾਤਾ ਪਿਤਾ ਬਨਣ ਵਾਲੇ ਹਨ। ਹਾਲ ਹੀ 'ਚ ਅਦਾਕਾਰਾ ਦੇ ਐਕਟਿੰਗ ਛੱਡਣ ਬਾਰੇ ਖਬਰਾਂ ਸਾਹਮਣੇ ਆ ਰਹੀਆ ਸਨ, ਜਿਸ ਮਗਰੋਂ ਅਦਾਕਾਰਾ ਨੇ ਆਪਣੇ ਬੇਬੀ ਪਲੈਨਿੰਗ ਸਾਂਝੀ ਕੀਤੀ ਤੇ ਐਕਟਿੰਗ ਛੱਡਣ ਬਾਰੇ ਇਸ ਖਬਰ ਨੂੰ ਝੂਠਾ ਦੱਸਿਆ ਹੈ।

By  Pushp Raj May 30th 2023 11:48 AM

Deepika Kakkar News: 'ਸਸੁਰਾਲ ਸਿਮਰ ਕਾ' ਫੇਮ ਅਦਾਕਾਰਾ ਦੀਪਿਕਾ ਕੱਕੜ ਦੇ ਐਕਟਿੰਗ ਛੱਡਣ ਦੀਆਂ ਖਬਰਾਂ ਸੁਰਖੀਆਂ 'ਚ ਰਹਿੰਦੀਆਂ ਹਨ। ਇਸ ਦੇ ਨਾਲ ਹੀ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਅਦਾਕਾਰਾ ਦਾ ਫਿਲਹਾਲ ਅਜਿਹਾ ਕੋਈ ਇਰਾਦਾ ਨਹੀਂ ਹੈ। ਉਸ ਨੇ ਇਸ ਖਬਰ ਦਾ ਖੰਡਨ ਕੀਤਾ ਹੈ।

ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਦੇ ਆਖਰੀ ਪੜਾਅ 'ਤੇ ਹੈ ਅਤੇ ਬੱਚੇ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਸ਼ੋਏਬ ਇਬ੍ਰਾਹਿਮ ਅਤੇ ਦੀਪਿਕਾ ਕੱਕੜ ਦਾ ਇਹ ਪਹਿਲਾ ਬੱਚਾ ਹੈ, ਇਸ ਲਈ ਇਹ ਸਮਾਂ ਦੋਹਾਂ ਲਈ ਬਹੁਤ ਖਾਸ ਹੈ।


ਕੀ ਦੀਪਿਕਾ ਛੱਡ ਰਹੀ ਹੈ ਅਦਾਕਾਰੀ?

ਦੀਪਿਕਾ ਕੱਕੜ ਨੇ ਹਾਲ ਹੀ 'ਚ ਆਪਣੇ ਆਉਣ ਵਾਲੇ ਬੱਚੇ ਲਈ ਪਲੈਨਿੰਗ ਬਾਰੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਦੇ ਐਕਟਿੰਗ ਛੱਡਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਇਹ ਖਬਰ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਫੈਲ ਗਈ। ਇਸ ਦੇ ਨਾਲ ਹੀ ਹੁਣ ਦੀਪਿਕਾ ਕੱਕੜ ਨੇ ਕਿਹਾ ਹੈ ਕਿ ਉਨ੍ਹਾਂ ਦੇ ਸ਼ਬਦਾਂ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ ਅਤੇ ਉਨ੍ਹਾਂ ਦਾ ਐਕਟਿੰਗ ਛੱਡਣ ਦਾ ਕੋਈ ਇਰਾਦਾ ਨਹੀਂ ਹੈ।

View this post on Instagram

A post shared by Dipika Kakkar Ibrahim ✨♥️ (@dipika_kakar_ibrahim)


ਕੀ ਸੱਚਮੁਟ ਐਕਟਿੰਗ ਛੱਡ ਦੇਵੇਗੀ ਦੀਪਿਕਾ ?

ਦੀਪਿਕਾ ਕੱਕੜ ਨੇ ਹਾਲ ਹੀ 'ਚ ਇੱਕ ਮੀਡੀਆ ਹਾਊਸ ਨਾਲ ਗੱਲਬਾਤ 'ਚ ਕਿਹਾ, "ਮੈਨੂੰ ਹੁਣੇ ਹੀ ਖਬਰ ਮਿਲੀ ਹੈ ਕਿ ਮੈਂ ਐਕਟਿੰਗ ਛੱਡ ਰਹੀ ਹਾਂ। ਲੋਕਾਂ ਨੇ ਮੇਰੇ ਪਿਛਲੇ ਇੰਟਰਵਿਊ 'ਚ ਮੇਰੇ ਸ਼ਬਦਾਂ ਦਾ ਗ਼ਲਤ ਮਤਲਬ ਕੱਢਿਆ ਕਿ ਮੈਂ ਐਕਟਿੰਗ ਛੱਡ ਰਹੀ ਹਾਂ। ਇਸ ਲਈ ਮੈਂ ਸਪੱਸ਼ਟ ਕਰਨਾ ਚਾਹਾਂਗੀ ਕਿ ਅਜਿਹਾ ਕੁਝ ਨਹੀਂ ਹੈ।"

ਐਕਟਿੰਗ ਛੱਡਣ 'ਤੇ ਦੀਪਿਕਾ ਨੇ ਕੀ ਕਿਹਾ?

ਅਭਿਨੇਤਰੀ ਨੇ ਅੱਗੇ ਕਿਹਾ, "ਮੈਂ ਹਮੇਸ਼ਾ ਤੋਂ ਇੱਕ ਘਰੇਲੂ ਔਰਤ ਬਣਨਾ ਚਾਹੁੰਦੀ ਸੀ। ਸ਼ੋਏਬ ਕੰਮ 'ਤੇ ਜਾਂਦਾ ਹੈ ਅਤੇ ਮੈਂ ਉਸ ਲਈ ਨਾਸ਼ਤਾ ਬਣਾਉਂਦੀ ਹਾਂ ਅਤੇ ਘਰ ਦੀ ਦੇਖਭਾਲ ਕਰਦੀ ਹਾਂ, ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਮੁੜ ਕਦੇ ਕੰਮ ਨਹੀਂ ਕਰਨਾ ਚਾਹੁੰਦੀ।"


 ਹੋਰ ਪੜ੍ਹੋ: ਰਣਦੀਪ ਹੁੱਡਾ ਦੀ ਫ਼ਿਲਮ 'ਵੀਰ ਸਾਵਰਕਰ' ਦਾ ਟੀਜ਼ਰ ਹੋਇਆ ਰਿਲੀਜ਼, ਰਣਦੀਪ ਹੁੱਡਾ ਦੇ ਦਮਦਾਰ ਰੋਲ ਪ੍ਰਭਾਵਿਤ ਹੋਏ ਫੈਨਜ਼, ਵੇਖੋ ਵੀਡੀਓ

ਬੱਚੇ ਬਾਰੇ ਗੱਲ ਕਰਦੇ ਹੋਏ ਦੀਪਿਕਾ ਨੇ ਕਿਹਾ, "ਹੋ ਸਕਦਾ ਹੈ ਕਿ ਮੈਂ ਅਗਲੇ 4-5 ਸਾਲ ਕੰਮ ਨਾਂ ਕਰਾਂ ਪਰ ਹਾਂ ਜੇਕਰ ਮੈਨੂੰ ਜਲਦੀ ਹੀ ਕੋਈ ਚੰਗਾ ਆਫਰ ਮਿਲੇ ਅਤੇ ਮੈਂ ਹਾਂ ਕਹਾਂਗੀ। ਅਜਿਹਾ ਹੋ ਸਕਦਾ ਹੈ ਕਿ ਮੈਂ ਪਹਿਲੇ 4-5 ਸਾਲ ਦੇਣਾ ਚਾਹਾਂ। ਇਹ ਮੇਰੇ ਬੱਚੇ ਨੂੰ ਮੈਂ ਇਹ ਸਭ ਉਦੋਂ ਹੀ ਕਹਿ ਸਕਦਾ ਹਾਂ ਜਦੋਂ ਮੇਰਾ ਬੱਚਾ ਇਸ ਸੰਸਾਰ ਵਿੱਚ ਆਵੇਗਾ।


Related Post