ਯੋ ਯੋ ਹਨੀ ਸਿੰਘ ਅੱਜ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਕਰਨਗੇ ਪਰਫਾਰਮ, ਗਾਇਕ ਨੇ ਵੀਡੀਓ ਕੀਤੀ ਸਾਂਝੀ

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਅੱਜ ਵਿਆਹ ਬੰਧਨ 'ਚ ਬੱਝ ਜਾਣਗੇ। ਇਸ ਦੌਰਾਨ ਹੀ ਖਬਰ ਆ ਰਹੀ ਹੈ ਕਿ ਰੈਪਰ ਯੋ ਯੋ ਹਨੀ ਸਿੰਘ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਪਰਫਾਰਮ ਕਰਨਗੇ। ਇਸ ਬਾਰੇ ਗਾਇਕ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਫੈਨਜ਼ ਨਾਲ ਅਪਡੇਟ ਸ਼ੇਅਰ ਕੀਤਾ ਹੈ।

By  Pushp Raj July 12th 2024 05:08 PM

Yo Yo Honey Singh at Anant Ambani and Radhika wedding : ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਅੱਜ ਵਿਆਹ ਬੰਧਨ 'ਚ ਬੱਝ ਜਾਣਗੇ। ਇਸ ਦੌਰਾਨ ਹੀ ਖਬਰ ਆ ਰਹੀ ਹੈ ਕਿ ਰੈਪਰ ਯੋ ਯੋ ਹਨੀ ਸਿੰਘ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਪਰਫਾਰਮ ਕਰਨਗੇ। ਇਸ ਬਾਰੇ ਗਾਇਕ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਫੈਨਜ਼ ਨਾਲ ਅਪਡੇਟ ਸ਼ੇਅਰ ਕੀਤਾ ਹੈ। 

ਹਾਲ 'ਚ ਹਨੀ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਇਸ ਦੌਰਾਨ ਹਨੀ ਸਿੰਘ ਚਿੱਟੇ ਕੱਪੜਿਆਂ 'ਚ ਨਜ਼ਰ ਆਏ। 

View this post on Instagram

A post shared by Yo Yo Honey Singh (@yoyohoneysingh)


ਹਨੀ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸ ਰਹੇ ਹਨ ਕਿ ਉਹ ਅਨੰਤ ਤੇ ਰਾਧਿਕਾ ਦੇ ਵਿਆਹ ਸਮਾਗਮ 'ਚ ਪਰਫਾਰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਕਈ ਸਾਲ ਪਹਿਲਾਂ ਅਨੰਤ ਦੇ ਵੱਡੇ ਭਰਾ ਦਾ ਵਿਆਹ ਵਿੱਚ ਪਰਫਾਰਮ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੜ ਇੱਕ ਵਾਰ ਫਿਰ ਸਭ ਦਾ ਦਿਲ ਜਿੱਤ ਲੈਣਗੇ ਤੇ ਸਭ ਨੂੰ ਨੱਚਣ ਉੱਤੇ ਮਜ਼ਬੂਰ ਕਰ ਦੇਣਗੇ। 

ਹਨੀ ਸਿੰਘ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਦਾ ਉਤਸ਼ਾਹ ਵਧਾ ਰਹੇ ਹਨ ਤੇ ਇਸ ਵੀਡੀਓ ਉੱਤੇ ਕਮੈਂਟ ਕਰਕੇ ਉਨ੍ਹਾਂ ਦੀ ਹੌਸਲਾਅਫਜਾਈ ਕਰ ਰਹੇ ਹਨ। 

View this post on Instagram

A post shared by NetNeuz (@netneuz)


ਹੋਰ ਪੜ੍ਹੋ : ਅਕਸ਼ੈ ਕੁਮਾਰ ਦੀ ਕੋਵਿਡ-19 ਟੈਸਟ ਰਿਪੋਰਟ ਆਈ ਪੋਜ਼ਟਿਵ, ਅਨੰਤ ਅੰਬਾਨੀ ਦੇ ਵਿਆਹ 'ਚ ਨਹੀਂ ਹੋ ਸਕਗਣੇ ਸ਼ਾਮਲ  

 ਦੱਸਣਯੋਗ ਹੈ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਦੁਨੀਆ ਭਰ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਅਮਰੀਕੀ ਟੀਵੀ ਸਟਾਰ ਕਿਮ ਕਾਰਦਾਸ਼ੀਅਨ ਤੋਂ ਲੈ ਕੇ ਨਾਈਜੀਰੀਅਨ ਗਾਇਕਾ ਰੇਮਾ ਅਤੇ ਡੇਸਪਾਸੀਟੋ ਫੇਮ ਲੁਈਸ ਫੋਂਸੀ ਸ਼ਾਮਲ ਹਨ। 12 ਜੁਲਾਈ ਦੀ ਅੱਧੀ ਰਾਤ ਨੂੰ, ਨਾਈਜੀਰੀਅਨ ਰੈਪਰ ਰੀਮਾ, ਅਮਰੀਕੀ ਗਾਇਕਾ ਸੇਲੇਨਾ ਗੋਮੇਜ਼ ਨਾਲ ਆਪਣੇ 2022 ਸੰਗੀਤ ਵੀਡੀਓ, ਸ਼ਾਂਤ ਡਾਊਨ ਲਈ ਸਭ ਤੋਂ ਮਸ਼ਹੂਰ ਹੈ।


Related Post