ਇਹ ਤਰੀਕੇ ਅਪਣਾ ਕੇ ਤੁਸੀਂ ਵੀ ਕੂਹਣੀਆਂ, ਗਿੱਟਿਆਂ ਅਤੇ ਗੋਡਿਆਂ ਦਾ ਕਾਲਾਪਣ ਕਰ ਸਕਦੇ ਹੋ ਦੂਰ

By  Shaminder September 6th 2022 06:08 PM

ਅਸੀਂ ਆਪਣੇ ਸਰੀਰ ਦੀ ਸਫ਼ਾਈ ਵੱਲ ਬਹੁਤ ਧਿਆਨ ਦਿੰਦੇ ਹਾਂ। ਪਰ ਕਈ ਵਾਰ ਅਸੀਂ ਕੂਹਣੀਆਂ,(Elbows Darkness) ਗਿੱਟਿਆਂ ਅਤੇ ਗੋਡਿਆਂ ਵੱਲ ਧਿਆਨ ਨਹੀਂ ਦਿੰਦੇ । ਜਿਸ ਕਾਰਨ ਮੈਲ ਦੀ ਪਰਤ ਜਮ੍ਹਾ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਕਾਲੇ ਦਿਖਾਈ ਦੇਣ ਲੱਗ ਪੈਂਦੇ ਹਨ । ਅੱਜ ਅਸੀਂ ਤੁਹਾਨੂੰ ਕੂਹਣੀਆਂ, ਗੋਡਿਆਂ ਅਤੇ ਗਿੱਟਿਆਂ ਦੇ ਕਾਲੇਪਣ ਨੂੰ ਰੋਕਣ ਦੇ ਲਈ ਉਪਾਅ ਬਾਰੇ ਦੱਸਾਂਗੇ ।

Apple sirka- Image Source : Google

ਹੋਰ ਪੜ੍ਹੋ : ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਪਤਨੀ ਨੇ ਸਾਂਝੀ ਕੀਤੀ ਕਾਮੇਡੀਅਨ ਦੀ ਹੈਲਥ ਅਪਡੇਟ, ਕਿਹਾ ਸਿਹਤ ‘ਚ ਹੋ ਰਿਹਾ ਹੈ ਸੁਧਾਰ

ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਸਰੀਰ ਦੇ ਇਨ੍ਹਾਂ ਅੰਗਾਂ ਨੂੰ ਨਿਖਾਰ ਸਕਦੇ ਹੋ ।ਨਾਰੀਅਲ ਤੇਲ ਜਿੱਥੇ ਵਾਲਾਂ ਲਈ ਬਹੁਤ ਹੀ ਲਾਹੇਵੰਦ ਮੰਨਿਆਂ ਜਾਂਦਾ ਹੈ । ਉੱਥੇ ਹੀ ਉਹ ਅਖਰੋਟ ਵੀ ਸਿਹਤ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ । ਪਰ ਇਨ੍ਹਾਂ ਨੂੰ ਤੁਸੀਂ ਕੂਹਣੀਆਂ ਦੇ ਕਾਲੇਪਣ ਨੂੰ ਦੂਰ ਕਰਨ ਦੇ ਲਈ ਵੀ ਇਸਤੇਮਾਲ ਕਰ ਸਕਦੇ ਹੋ ।

COCONUT OIL Image Source : Google

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਦੀ ਝਲਕ ਕੀਤੀ ਸਾਂਝੀ, ਧੀ ਨੂੰ ਖਿਡਾਉਂਦੀ ਨਜ਼ਰ ਆਈ ਅਦਾਕਾਰਾ

ਇਸ ਲਈ ਤੁਸੀਂ ਕਰਨਾ ਇਹ ਹੋਵੇਗਾ ਕਿ ਥੋੜੀ ਜਿਹੀ ਮਾਤਰਾ ‘ਚ ਨਾਰੀਅਲ ਤੇਲ ਅਤੇ ਉਸ ‘ਚ ਅਖਰੋਟ ਪਾਊਡਰ ਮਿਕਸ ਕਰੋ। ਇਸ ਤਿਆਰ ਕੀਤੇ ਗਏ ਪੇਸਟ ਨੂੰ ਕਾਲੇਪਣ ਵਾਲੀ ਜਗ੍ਹਾ ‘ਤੇ ਲਗਾਓ। ਥੋੜੀ ਦੇਰ ਤੱਕ ਲਗਾਏ ਰੱਖਣ ਤੋਂ ਬਾਅਦ ਇਸ ਨੂੰ ਸਾਫ਼ ਕਰ ਦਿਓ ।

Coconut Oil Image Source : Google

ਥੋੜੇ ਦਿਨਾਂ ਬਾਅਦ ਫਰਕ ਤੁਹਾਨੂੰ ਖੁਦ ਦਿਖਾਈ ਦੇਣ ਲੱਗ ਪਵੇਗਾ।ਸੇਬਾ ਦਾ ਸਿਰਕਾ ਵੀ ਕੂਹਣੀਆਂ, ਗੋਡਿਆਂ ਅਤੇ ਗਿੱਟਿਆਂ ਦਾ ਕਾਲਾਪਣ ਦੂਰ ਕਰਨ ‘ਚ ਕਾਰਗਰ ਸਾਬਿਤ ਹੋ ਸਕਦਾ ਹੈ । ਸੇਬ ਦੇ ਸਿਰਕੇ ‘ਚ ਥੋੜੀ ਜਿਹੀ ਮਾਤਰਾ ‘ਚ ਪਾਣੀ ਪਾ ਕੇ ਇਸ ਨੂੰ ਰੂੰ ਦੇ ਫੰਬੇ ਦੇ ਨਾਲ ਕਾਲੇਪਣ ਵਾਲੀ ਜਗ੍ਹਾ ‘ਤੇ ਲਗਾਓ । ਥੋੜੀ ਦੇਰ ਬਾਅਦ ਇਸੇ ਤਰ੍ਹਾਂ ਰੱਖੋ ਅਤੇ ਫਿਰ ਇਸ ਨੂੰ ਧੋ ਲਓ । ਇਸ ਦੇ ਨਾਲ ਜਲਦ ਹੀ ਕਾਲੇਪਣ ਤੋਂ ਤੁਹਾਨੂੰ ਰਾਹਤ ਮਿਲੇਗੀ ।

 

Related Post