ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਹਰਿਆਣਵੀ ਗਾਇਕਾ ਸਪਨਾ ਚੌਧਰੀ, ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਈ ਗਾਇਕਾ
Sapna Chaudhary in Anmol Kwatra Show: ਹਰਿਆਣਾ ਦੀ ਮਸ਼ਹੂਰ ਗਾਇਕਾ ਸਪਨਾ ਚੌਧਰੀ ਅਕਸਰ ਆਪਣੇ ਡਾਂਸ ਤੇ ਗਾਇਕੀ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਸਪਨਾ ਚੌਧਰੀ ਪੰਜਾਬ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਾਰਾ ਦੇ ਸ਼ੋਅ ਵਿੱਚ ਪਹੁੰਚੀ, ਜਿੱਥੇ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਉੱਤੇ ਗੱਲਬਾਤ ਕੀਤੀ।
View this post on Instagram
ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਮਾਡਲ ਅਨਮੋਲ ਕਵਾਤਰਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਮਾਜ ਸੇਵਾ ਦੇ ਕੰਮ ਵਿੱਚ ਜੁੱਟੇ ਹੋਏ ਹਨ। ਉਹ ਅਕਸਰ ਹੀ ਲੋੜਵੰਦ ਤੇ ਬਿਮਾਰ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ।
ਸਮਾਜ ਸੇਵਾ ਦੇ ਨਾਲ-ਨਾਲ ਅਨਮੋਲ ਕਵਾਤਾਰਾ ਇੱਕ ਪੋਡਕਾਸਟ ਸ਼ੋਅ ਵੀ ਚਲਾਉਂਦੇ ਹਨ। ਜਿਸ ਵਿੱਚ ਉਹ ਦੇਸ਼-ਵਿਦੇਸ਼ ਦੇ ਮਸ਼ਹੂਰ ਹਸਤੀਆਂ ਨਾਲ ਸਮਾਜਿਕ ਮੁੱਦਿਆਂ ਤੇ ਉਨ੍ਹਾਂ ਦੀਆਂ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨੂੰ ਸਮਾਜ ਸੇਵਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ।
ਹਾਲ ਹੀ ਵਿੱਚ ਅਨਮੋਲ ਕਵਾਤਾਰਾ ਦੇ ਇਸ ਸ਼ੋਅ ਵਿੱਚ ਮਸ਼ਹੂਰ ਹਰਿਆਣਵੀ ਗਾਇਕਾ ਸਪਨਾ ਚੌਧਰੀ ਪਹੁੰਚੀ। ਇਸ ਸ਼ੋਅ ਦੌਰਾਨ ਜਿੱਥੇ ਇੱਕ ਪਾਸੇ ਗਾਇਕਾ ਨੇ ਸਮਾਜਿਕ ਮੁੱਦਿਆਂ ਬਾਰੇ ਗੱਲਬਾਤ ਕੀਤੀ, ਉੱਥੇ ਹੀ ਦੂਜੇ ਪਾਸੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਗੱਲ ਵੀ ਆਖੀ।
View this post on Instagram
ਇਸ ਦੌਰਾਨ ਗਾਇਕਾ ਨੇ ਲੋੜਵੰਦ ਲੋਕਾਂ ਦੀ ਮਦਦ ਵੀ ਕੀਤੀ ਅਤੇ ਲੋੜੀਦਾਂ ਲੋਕਾਂ ਉਨ੍ਹਾਂ ਦੇ ਇਲਾਜ ਲਈ ਆਰਥਿਕ ਮਦਦ ਵੀ ਕੀਤੀ। ਫੈਨਜ਼ ਅਨਮੋਲ ਕਵਾਤਰਾ ਤੇ ਸਪਨਾ ਚੌਧਰੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ-ਨਾਲ ਉਹ ਅਨਮੋਲ ਕਵਾਤਾਰਾ ਦੇ ਗਾਇਕਾ ਵੱਲੋਂ ਕੀਤੇ ਗਏ ਇਸ ਨੇਕ ਕੰਮ ਦੀ ਸ਼ਲਾਘਾ ਵੀ ਕਰ ਰਹੇ ਹਨ। ਦੱਸ ਦਈਏ ਕਿ ਅਨਮੋਲ ਕਵਾਤਰਾ ਨੇ ਮਾਡਲਿੰਗ ਛੱਡ ਸਮਾਜ ਸੇਵਾ ਨੂੰ ਅਪਣਾ ਲਿਆ ਹੈ। ਉਹ ਆਏ ਦਿਨ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ।