ਚੀਕੂ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਚਮੜੀ ਦੀਆਂ ਸਮੱਸਿਆਵਾਂ ਨੂੰ ਰੱਖਦਾ ਹੈ ਦੂਰ

By  Rupinder Kaler April 12th 2021 05:11 PM

ਚੀਕੂ ਵਿੱਚ ਕਾਫੀ ਮਾਤਰਾ ਦੇ ਵਿੱਚ ਕੈਲਰੀ ਹੁੰਦੀ ਹੈ, ਇਹ ਫਲ ਆਸਾਨੀ ਨਾਲ ਪਚਣ ਵਾਲਾ ਹੈ, ਇਸ ਵਿਚ ਵਿਟਾਮਿਨ ਅਤੇ ਮਿਨੀਰੇਲਸ ਕਾਫੀ ਮਾਤਰਾ ਦੇ ਵਿਚ ਪਾਏ ਜਾਂਦੇ ਹਨ, ਮੂਲ ਤੌਰ ਤੇ ਇਹ ਫਲ ਮੈਕਸੀਕੋ ਦੇ ਵਿੱਚ ਪਾਇਆ ਜਾਂਦਾ ਹੈ ।

ਹੋਰ ਪੜ੍ਹੋ :

ਸੋਨੂੰ ਸੂਦ ਐਕਟਿੰਗ ਦੇ ਨਾਲ ਸੈੱਟ ‘ਤੇ ਬਨਾਉਂਦੇ ਨੇ ਡੋਸਾ, ਦੇਖੋ ਦਿਲਚਸਪ ਵੀਡੀਓ

ਚੀਕੂ ਦੇ ਵਿੱਚ ਵਿਟਾਮਿਨਜ਼ ਤੋਂ ਲੈ ਕੇ ਆਕ੍ਸੀਡੇਂਟ ਹੁੰਦੇ ਹਨ ਜੋ ਚਮੜੀ ਨੂੰ ਸਾਫ , ਖੂਬਸੂਰਤ ਅਤੇ ਤੰਦੁਰੁਸਤ ਰੱਖਦੇ ਹਨ , ਆਕਸੀਡੇਂਟ ਦਾ ਉਪਯੋਗ ਕਰਨ ਨਾਲ ਉਮਰ ਘਟ ਲੱਗਦੀ ਹੈ ਅਤੇ ਝੁਰੜੀਆਂ ਵੀ ਨਹੀਂ ਆਉਂਦੀਆਂ ਹਨ , ਚੇਹਰੇ ਤੇ ਰੰਗਤ ਰਹਿੰਦੀ ਹੈ ਅਤੇ ਕਿਲ ਨਹੀਂ ਨਿਕਲਦੇ ,ਚੀਕੂ ਚੇਹਰੇ ਦੇ ਲਈ ਕਾਫੀ ਫਾਇਦੇਮੰਦ ਹੈ।

ਚੀਕੂ ਖਾਣ ਨਾਲ ਵਾਲ ਜੜਾਂ ਤੋਂ ਮਜਬੂਤ ਹੁੰਦੇ ਹਨ , ਚੀਕੂ ਨਾਲ ਵਾਲਾ ਨੂੰ ਨਮੀ ਮਿਲਦੀ ਹੈ, ਜਿਸ ਨਾਲ ਵਾਲ ਮੁਲਾਇਮ ਰਹਿੰਦੇ ਹਨ , ਸਾਡੇ ਵੱਲ ਅਕਸਰ ਸਾਡੇ ਖਾਣ ਪਾਣ ਨਾਲ ਪ੍ਰਭਾਵਿਤ ਰਹਿੰਦੇ ਹਨ ਜੇਕਰ ਤੁਸੀਂ ਆਪਣਾ ਆਹਾਰ ਸਹੀ ਮਾਤਰਾ ਦੇ ਵਿੱਚ ਲੈਂਦੇ ਹੋ ਤਾਂ ਵਾਲ਼ ਰੇਸ਼ਮੀ ਮੁਲਾਇਮ ਤੇ ਕਾਲੇ ਰਹਿੰਦੇ ਹਨ , ਵਾਲਾ ਦੇ ਉੱਤੇ ਜ਼ਿਆਦਾ ਐਕਸਪੈਰੀਮੈਂਟ ਕਰਨ ਨਾਲ ਵੀ ਵਾਲ ਖਰਾਬ ਹੋ ਜਾਂਦੇ ਹਨ।

Related Post