ਲੌਂਗ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਵੀ ਹੈ ਲਾਹੇਵੰਦ

By  Shaminder May 29th 2021 06:06 PM

ਰਸੋਈ ‘ਚ ਵਰਤੇ ਜਾਣ ਵਾਲੇ ਮਸਾਲੇ ਸਾਡੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ । ਇਹ ਜਿੱਥੇ ਸਬਜ਼ੀ ਦਾ ਸਵਾਦ ਵਧਾਉਂਦੇ ਹਨ, ਉੱਥੇ ਹੀ ਇਸ ‘ਚ ਸਿਹਤ ਦਾ ਖਜ਼ਾਨਾ ਵੀ ਛਿਪਿਆ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਲੌਂਗ ਦੇ ਫਾਇਦੇ ਬਾਰੇ ਦੱਸਾਂਗੇ ਜੋ ਨਾਂ ਸਿਰਫ ਸਬਜ਼ੀ ਵਾਲੇ ਮਸਾਲਿਆਂ ‘ਚ ਹੀ ਨਹੀਂ ਵਰਤਿਆ ਜਾਂਦਾ ਬਲਕਿ ਚਾਹ ਦੇ ਸਵਾਦ ਨੂੰ ਵਧਾਉਣ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

clove tea image From Internet

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਨੇ ਸਾਂਝੀ ਕੀਤੀ ਰਵਿੰਦਰ ਗਰੇਵਾਲ ਦੇ ਨਾਲ ਪੁਰਾਣੀ ਤਸਵੀਰ, ਤੀਜੇ ਬਾਰੇ ਪੁੱਛਿਆ ਇਹ ਸਵਾਲ 

Clove image From Internet

ਲੌਂਗ ਵਿਚ ਐਂਟੀ ਓਕਸੀਡੈਂਟਾਂ ਤੋਂ ਇਲਾਵਾ ਵਿਟਾਮਿਨ ਕੇ, ਜ਼ਿੰਕ, ਤਾਂਬਾ, ਮੈਂਗਨੀਅਮ ਪਾਇਆ ਜਾਂਦਾ ਹੈ। ਸਰੀਰ ਦੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਵਿਚ ਲੌਂਗ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦੇ ਹਨ। ਲੌਂਗ ਵਿੱਚ ਮੌਜੂਦ ਐਂਟੀ ਓਕਸੀਡੈਂਟਸ ਸਰੀਰ ਦੇ ਵ੍ਹਾਇਟ ਬਲਡ ਸੈੱਲਾਂ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ।

image From Internet

ਜੋ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਲੌਂਗ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਵੀ ਜਾਣਿਆ ਜਾਂਦੀ ਹੈ।ਜ਼ਿਆਦਾਤਰ ਟੂਥਪੇਸਟਾਂ ਵਿਚ ਲੌਂਗ ਇੱਕ ਮਹੱਤਵਪੂਰਣ ਅੰਸ਼ ਹੈ।

ਲੌਂਗ ਵਿੱਚ ਸਰੀਰ ਸਾਫ ਕਰਨ ਵਾਲੇ ਤੱਤ ਵੀ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਲੌਂਗ ਦੇ ਤੇਲ ਵਿੱਚ ਐਂਟੀ-ਮੈਕਰੋਬਾਇਲ ਗੁਣ ਹੁੰਦੇ ਹਨ।ਜੋ ਚਿਹਰਿਆਂ 'ਤੇ ਚਟਾਕਾਂ ਨੂੰ ਹਰਾਉਣ ਵਿੱਚ ਕਾਰਗਰ ਸਿੱਧ ਹੁੰਦਾ ਹੈ।

 

Related Post