ਮਸਾਲਿਆਂ ‘ਚ ਇਸਤੇਮਾਲ ਕੀਤੇ ਜਾਣ ਵਾਲੇ ਲੌਂਗ ਦੇ ਹਨ ਕਈ ਲਾਭ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

By  Shaminder May 3rd 2021 06:30 PM

ਭਾਰਤੀ ਰਸੋਈ ‘ਚ ਕਈ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ । ਇਨ੍ਹਾਂ ਮਸਾਲਿਆਂ ਦਾ ਇਸਤੇਮਾਲ ਨਾ ਸਿਰਫ ਸਬਜ਼ੀ ਜਾਂ ਚਾਹ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ, ਬਲਕਿ ਇਹ ਕਈ ਬਿਮਾਰੀਆਂ ਨੂੰ ਠੀਕ ਕਰਨ ‘ਚ ਵੀ ਲਾਭਦਾਇਕ ਸਾਬਿਤ ਹੁੰਦੇ ਹਨ । ਅੱਜ ਅਸੀਂ ਤੁਹਾਨੂੰ ਭਾਰਤੀ ਰਸੋਈ ‘ਚ ਆਮ ਤੌਰ ‘ਤੇ ਚਾਹ ‘ਚ ਵਰਤੇ ਜਾਣ ਵਾਲੇ ਮਸਾਲੇ ਲੌਂਗ ਦੇ ਬਾਰੇ ਦੱਸਾਂਗੇ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 7 ਮਈ ਨੂੰ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਅਗਲਾ ਐਪੀਸੋਡ 

clove

ਜੋ ਨਾਂ ਸਿਰਫ ਚਾਹ ਦੇ ਸਵਾਦ ਨੂੰ ਦੁੱਗਣਾ ਕਰ ਦਿੰਦਾ ਹੈ ਬਲਕਿ ਇਸ ਦੇ ਇਸਤੇਮਾਲ ਦੇ ਨਾਲ ਕਈ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ । ਨਿਯਮਤ ਤੌਰ ’ਤੇ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਦੇ ਨਾਲ-ਨਾਲ ਦੰਦਾਂ ਤੇ ਗਲ਼ੇ ਦੇ ਦਰਦ ਵਿੱਚ ਵੀ ਰਾਹਤ ਮਿਲਦੀ ਹੈ।

 clove tea

ਇਸ ਵਿੱਚ ਵਿਟਾਮਿਨ ਈ, ਵਿਟਾਮਿਨ ਸੀ, ਫ਼ੋਲੇਟ, ਵਿਟਾਮਿਨ ਏ, ਥਿਆਮਿਨ, ਵਿਟਾਮਿਨ ਡੀ, ਓਮੇਗਾ 3 ਫ਼ੈਟੀ ਐਸਿਡ ਦੇ ਨਾਲ-ਨਾਲ ਹੋਰ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ।

ਰਾਤੀਂ ਲੌਂਗ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ੀ, ਦਸਤ ਰੋਗ, ਐਸੀਡਿਟੀ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਸ ਨਾਲ ਤੁਹਾਡੇ ਹਾਜ਼ਮੇ ਵਿੱਚ ਵੀ ਸੁਧਾਰ ਹੁੰਦਾ ਹੈ।ਗਰਮ ਪਾਣੀ ਨਾਲ ਲੌਂਗ ਦਾ ਸੇਵਨ ਦੰਦ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।

 

 

Related Post