ਨਾਰੀਅਲ ਦੇ ਪਾਣੀ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

By  Rupinder Kaler January 20th 2021 04:24 PM

ਨਾਰੀਅਲ ਦੇ ਪਾਣੀ 'ਚ ਵਿਟਾਮਿਨ, ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਵਰਗੇ ਬਹੁਤ ਸਾਰੇ ਤੱਤ ਹੁੰਦੇ ਹਨ । ਨਾਰੀਅਲ ਪਾਣੀ ਵਿੱਚ ਮੌਜੂਦ ਐਂਟੀ-ਆਕਸੀਡੈਂਟਸ, ਅਮੀਨੋ ਐਸਿਡ, ਐਨਜ਼ਾਈਮ, ਬੀ-ਕੰਪਲੈਕਸ ਵਿਟਾਮਿਨ ਤੇ ਵਿਟਾਮਿਨ ਸੀ ਇਮਿਊਨ ਸਿਸਟਮ ਲਈ ਵਧੀਆ ਹੁੰਦੇ ਹਨ। ਭਾਰ ਘਟਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰ ਅਜੈ ਦੇਵਗਨ, ਤਾਪਸੀ ਪੰਨੂ ਅਤੇ ਰਿਤੇਸ਼ ਦੇਸ਼ਮੁਖ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿੱਤੀ ਵਧਾਈ

ਸੋਨੀਆ ਮਾਨ ਨੇ ਟੀਕਰੀ ਬਾਰਡਰ ‘ਤੇ ਪ੍ਰਦਰਸ਼ਨ ‘ਚ ਸ਼ਾਮਿਲ ਬੀਬੀਆਂ ਲਈ ਬਣਾਇਆ ਮਾਈ ਭਾਗੋ ਨਿਵਾਸ, ਬੱਬੂ ਮਾਨ ਨੇ ਕੀਤੀ ਤਾਰੀਫ

coconut-water-

ਨਾਰੀਅਲ ਪਾਣੀ ਵਿੱਚ ਘੱਟ ਕੈਲੋਰੀ ਹੋਣ ਕਾਰਨ ਜੰਕ ਫੂਡ ਖਾਣ ਦੀ ਲਾਲਸਾ ਬਹੁਤ ਘੱਟ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਅਕਸਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਨਾਰੀਅਲ ਦੇ ਪਾਣੀ ਵਿੱਚ ਮੌਜੂਦ ਵਿਟਾਮਿਨ ਸੀ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਕਰਕੇ ਬਲੱਡ ਪ੍ਰੈਸ਼ਰ ਆਮ ਰਹਿੰਦਾ ਹੈ।

coconut-water

ਨਾਰੀਅਲ ਪਾਣੀ ਨਾ ਸਿਰਫ ਸਿਹਤ ਲਈ, ਬਲਕਿ ਚਮੜੀ ਨੂੰ ਸੁੰਦਰ ਬਣਾਉਣ ਲਈ ਵੀ ਫੇਮਸ ਹੈ। ਰੋਜ਼ਾਨਾ ਨਾਰੀਅਲ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟਿਡ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਸਰੀਰ ਵਿੱਚ ਗਲੂਕੋਜ਼ ਦਾ ਪੱਧਰ ਵੀ ਨਾਰਮਲ ਰਹਿੰਦਾ ਹੈ।

ਰਾਤ ਦੇ ਖਾਣੇ ਤੋਂ ਬਾਅਦ ਅੱਧਾ ਗਲਾਸ ਨਾਰੀਅਲ ਪਾਣੀ ਰੋਜ਼ਾਨਾ ਪੀਣ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਕਿਡਨੀ ਦੇ ਮਰੀਜ਼ਾਂ ਨੂੰ ਵਧੇਰੇ ਤਰਲਾਂ ਦਾ ਸੇਵਨ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਪੱਥਰ ਪਿਸ਼ਾਬ ਰਾਹੀਂ ਲੰਘ ਸਕਣ। ਨਾਰੀਅਲ ਪਾਣੀ ਕਿਡਨੀ ਦੀ ਸਮੱਸਿਆ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ।

Related Post