ਖੀਰਾ ਸਿਹਤ ਦੇ ਲਈ ਹੈ ਬਹੁਤ ਲਾਭਦਾਇਕ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

By  Shaminder August 18th 2021 05:22 PM

ਖੀਰਾ  (Cucumber) ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਖੀਰਾ (Cucumber) ਨਾ ਸਿਰਫ਼ ਸਰੀਰ ਨੂੰ ਤਰ ਰੱਖਦਾ ਹੈ, ਬਲਕਿ ਗਰਮੀ ਤੋਂ ਵੀ ਬਚਾਉਂਦਾ ਹੈ । ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜਿਸ ਕਰਕੇ ਗਰਮੀਆਂ ‘ਚ ਇਸ ਦਾ ਸੇਵਨ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਇਸ ਦੇ ਨਾਲ ਹੀ ਖੀਰਾ ਖਾਣ ਦੇ ਨਾਲ ਢਿੱਡ ਵੀ ਭਰ ਜਾਂਦਾ ਹੈ ਅਤੇ ਸਰੀਰ ਨੂੰ ਪੌਸ਼ਟਿਕ ਤੱਤ ਵੀ ਮਿਲਦੇ ਹਨ ।

Cucumber,,,,.-min Image From Google

ਹੋਰ ਪੜ੍ਹੋ : ਅਸ਼ੋਕ ਗਿੱਲ ਅਤੇ ਰਜੀਆ ਸੁਲਤਾਨ ਦਾ ਨਵਾਂ ਗੀਤ ‘ਹੋਮ ਅਲੋਨ’ ਰਿਲੀਜ਼ 

ਕਿਉਂਕਿ ਇਸ ‘ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਜੇ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਖੀਰੇ ਦਾ ਸੇਵਨ ਕਰ ਸਕਦੇ ਸਹੋ ਖੀਰੇ 'ਚ  ਪਾਣੀ ਹੁੰਦਾ ਹੈ ਜਿਸ ਨਾਲ ਮੈਟੋਬੌਲਿਜ਼ਮ ਮਜਬੂਤ ਹੁੰਦਾ ਹੈ। ਖੀਰੇ ਦੇ ਸੇਵਨ ਦੇ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ।

cucumber,-min Image From Google

ਇਸ ਵਿਟਾਮਿਨ ਸੀ, ਬੀਟਾ ਕੈਰੋਟੀਨ ਜਿਵੇਂ ਐਂਟੀ ਆਕਸੀਡੈਂਟਸ ਪਾਏ ਜਾਂਦੇ ਹਨ। ਜਿਸ ਨਾਲ ਸਰੀਰ 'ਚ ਮੌਜੂਦ ਫ੍ਰੀ ਰੈਡੀਕਲਸ ਦੂਰ ਹੁੰਦੇ ਹਨ ਤੇ ਇਮਿਊਨਿਟੀ ਸਮਰੱਥਾ ਵਧਦੀ ਹੈ। ਖੀਰਾ ਖਾਣ ਦੇ ਨਾਲ ਹੱਡੀਆਂ ਨੂੰ ਵੀ ਫਾਇਦਾ ਹੁੰਦਾ ਹੈ ਅਤੇ ਜੇ ਤੁਹਾਨੂੰ ਹੱਡੀਆਂ ਕਮਜ਼ੋਰ ਹੋਣ ਦੀ ਸ਼ਿਕਾਇਤ ਹੈ ਤਾਂ ਖੀਰੇ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹੋ । ਪਰ ਰਾਤ ਵੇਲੇ ਖੀਰਾ ਖਾਣ ਦੇ ਨਾਲ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਖੀਰੇ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਰਾਤ ਵੇਲੇ ਪ੍ਰੇਸ਼ਾਨ ਕਰ ਸਕਦਾ ਹੈ ।

 

 

Related Post