ਜੀਰਾ ਤੁਹਾਡੇ ਖਾਣੇ ਨੂੰ ਸਵਾਦੀ ਹੀ ਨਹੀਂ ਬਣਾਉਂਦਾ ਬਲਕਿ ਕਈ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

By  Rupinder Kaler March 25th 2021 04:43 PM

ਜੀਰਾ ਤੁਹਾਡੇ ਖਾਣੇ ਨੂੰ ਸਵਾਦੀ ਹੀ ਨਹੀਂ ਬਣਾਉਂਦਾ ਬਲਕਿ ਇਸ ਦੇ ਹੋਰ ਵੀ ਕਈ ਫਾਇਦੇ ਹਨ ।ਜੀਰੇ ਦਾ ਪਾਣੀ ਭਾਰ ਤਾਂ ਘਟ ਕਰਦਾ ਹੀ ਹੈ ਨਾਲ ਹੀ ਇਹ ਸਿਹਤ ਲਈ ਵੀ ਸਹਾਇਕ ਸਿੱਧ ਹੁੰਦਾ ਹੈ। ਇਕ ਗਿਲਾਸ ਪਾਣੀ ਵਿਚ ਦੋ ਚਮਚ ਜੀਰਾ ਪਾ ਕੇ ਉਸ ਨੂੰ 10 ਮਿੰਟ ਤਕ ਉਬਾਲ ਲਓ। ਇਸ ਤੋਂ ਬਾਅਦ ਨੂੰ ਠੰਡਾ ਕਰ ਕੇ ਪੀਣਾ ਚਾਹੀਦਾ ਹੈ। ਜੀਰੇ ਦੇ ਪਾਣੀ ਵਿਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਅਤੇ ਇਹ ਡਾਈਜੇਸ਼ਨ ਵਿਚ ਲਾਭਕਾਰੀ ਹੁੰਦੇ ਹਨ।

ਹੋਰ ਪੜ੍ਹੋ :

ਰਵਿੰਦਰ ਗਰੇਵਾਲ ਅਤੇ ਮਿਸ ਪੂਜਾ ਦਾ ਨਵਾਂ ਗੀਤ ‘ਮੱਖੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਇਹ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ। ਇਸ ਪਾਣੀ ਨਾਲ ਉਲਟੀ-ਦਸਤ, ਗੈਸ ਅਤੇ ਕਾਨਸਟਿਪੇਸ਼ਨ ਤੋਂ ਰਾਹਤ ਮਿਲਦੀ ਹੈ। ਜੀਰੇ ਦੇ ਪਾਣੀ ਨਾਲ ਸ਼ਰੀਰ ਵਿਚ ਅਜਿਹੇ ਇੰਜ਼ਾਈਮ ਬਣਦੇ ਹਨ ਜੋ ਕਾਰਬੋਹਾਈਡ੍ਰੇਟਸ, ਫੈਟ ਅਤੇ ਗਲੂਕੋਸ ਨੂੰ ਤੋੜ ਕੇ ਪਚਾਉਣ ਵਿਚ ਸਹਾਇਕ ਹੁੰਦੇ ਹਨ। ਆਇਰਨ ਦੀ ਮੌਜੂਦਗੀ ਵਿਚ ਹੀ ਇਮਯੂਨ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ ਹੈ।

ਇਹੀ ਨਹੀਂ ਇਸ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ ਅਤੇ ਸੀ ਮੌਜੂਦ ਹੁੰਦੇ ਹਨ ਅਤੇ ਇਸ ਦੋਵਾਂ ਵਿਚ ਹੀ ਐਂਟੀਆਕਸੀਡੈਂਟ ਪ੍ਰਾਪਟੀਜ਼ ਹੁੰਦੀਆਂ ਹਨ। ਜੀਰੇ ਦੇ ਪਾਣੀ ਨੂੰ ਰੋਜ਼ਾਨਾ ਪੀਣ ਲਈ ਇਮਯੂਨਿਟੀ ਲੇਵਲ ਵਧਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਨੀਂਦ ਨਹੀਂ ਆਉਂਦੀ ਤਾਂ ਜੀਰੇ ਦਾ ਪਾਣੀ ਇਸ ਵਿਚ ਮਦਦ ਕਰ ਸਕਦਾ ਹੈ। ਜੀਰੇ ਦਾ ਪਾਣੀ ਰੋਜ਼ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।

Related Post