ਸਰੀਰ 'ਚ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਖਜੂਰ , ਜਾਣੋ ਖਜੂਰ ਖਾਣ ਦੇ ਫਾਇਦੇ

By  Pushp Raj February 18th 2022 06:45 PM

ਸਰਦੀਆਂ ਦੇ ਮੌਸਮ ਵਿੱਚ ਖਜੂਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਜੂਰ ਇੱਕ ਅਜਿਹਾ ਫਲ ਹੈ ਜਿਸ ਵਿੱਚ ਭਰਪੂਰ ਮਾਤਰਾ ਵਿੱਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਖਜੂਰ ਦਾ ਸੇਵਨ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਖਜੂਰ ਪੋਸ਼ਕ ਤੱਤਾਂ (Health Benefits of Dates) ਨਾਲ ਭਰਪੂਰ ਹੁੰਦੀ ਹੈ। ਖਜੂਰ ਵਿੱਚ ਆਇਰਨ ਅਤੇ ਫਲੋਰੀਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਖਜੂਰ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਸਰਦੀਆਂ ਵਿੱਚ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਸ ਦੇ ਲਈ ਖਜੂਰ ਦਾ ਸੇਵਨ ਇਨ੍ਹਾਂ ਬਦਲਾਅ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ।

ਖਜੂਰ ਨੂੰ ਆਮ ਤੌਰ 'ਤੇ ਸੁਕਾ ਕੇ ਖਾਧਾ ਜਾਂਦਾ ਹੈ। ਸੁੱਕੀਆਂ ਖਜੂਰਾਂ ਦਾ ਪੌਸ਼ਟਿਕ ਮੁੱਲ ਜ਼ਿਆਦਾ ਹੁੰਦਾ ਹੈ। ਖਜੂਰ ਵਿੱਚ ਸੌਗੀ ਜਾਂ ਅੰਜੀਰ ਜਿੰਨੀ ਕੈਲੋਰੀ ਹੁੰਦੀ ਹੈ। ਖਜੂਰ ਵਿੱਚ ਜ਼ਿਆਦਾਤਰ ਕੈਲੋਰੀ ਕਾਰਬੋਹਾਈਡਰੇਟ ਤੋਂ ਆਉਂਦੀ ਹੈ। 100 ਗ੍ਰਾਮ ਖਜੂਰ 'ਚ ਤਕਰੀਬਨ 75 ਗ੍ਰਾਮ ਕਾਰਬੋਹਾਈਡ੍ਰੇਟਸ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ 277 ਕੈਲੋਰੀ ਊਰਜਾ ਦਿੰਦਾ ਹੈ।

image From google

ਖਜੂਰ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਮੈਂਗਨੀਜ਼, ਆਇਰਨ, ਵਿਟਾਮਿਨ ਬੀ6 ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਖਜੂਰ 'ਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਦਿਮਾਗ ਦੀ ਸਿਹਤ ਲਈ ਖਜੂਰ ਸਭ ਤੋਂ ਵਧੀਆ ਫਲ ਹੈ। ਖਜੂਰਾਂ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾ। ਇਸ ਵਿੱਚ ਫੈਟ ਵੀ ਬਹੁਤ ਘੱਟ ਹੁੰਦੀ ਹੈ। ਇਸ ਲਈ ਇਹ ਦਿਲ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੈ। ਖਜੂਰ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।

dates

ਹੋਰ ਪੜ੍ਹੋ : ਮਹਿਜ਼ ਖਾਣੇ ਦੇ ਸੁਆਦ ਨੂੰ ਹੀ ਨਹੀਂ ਸਗੋਂ ਤੁਹਾਡੀ ਸਿਹਤ ਨੂੰ ਚੰਗਾ ਬਣਾਉਂਦਾ ਹੈ ਪਿਆਜ਼, ਜਾਣੋ ਪਿਆਜ਼ ਖਾਣ ਦੇ ਫਾਇਦੇ

ਐਂਟੀਆਕਸੀਡੈਂਟ ਸੈੱਲਾਂ ਵਿੱਚ ਫ੍ਰੀ ਰੈਡੀਕਲਸ ਨੂੰ ਬਣਨ ਤੋਂ ਰੋਕਦੇ ਹਨ। ਫ੍ਰੀ ਰੈਡੀਕਲਸ ਕਾਰਨ ਸੈੱਲ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਖਜੂਰ 'ਚ ਫਲੇਵੋਨੋਇਡਸ ਐਂਟੀਆਕਸੀਡੈਂਟ ਹੁੰਦੇ ਹਨ ਜੋ ਡਾਇਬਟੀਜ਼, ਅਲਜ਼ਾਈਮਰ ਦੇ ਖਤਰੇ ਨੂੰ ਰੋਕਣ 'ਚ ਫਾਇਦੇਮੰਦ ਹੁੰਦਾ ਹੈ। ਇਸੇ ਤਰ੍ਹਾਂ ਕੈਰੋਟੀਨੋਇਡ ਆਕਸੀਡੈਂਟ ਮਾਸਪੇਸ਼ੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ। ਖਜੂਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਰੀਰ ਵਿੱਚ ਆਇਰਨ ਦੀ ਕਮੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ

Related Post