ਸ਼ੂਗਰ ਦੇ ਮਰੀਜ਼ ਇਹਨਾਂ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਹਨ ਸ਼ੂਗਰ ਦਾ ਲੈਵਲ

By  Rupinder Kaler August 9th 2021 04:52 PM

ਅੱਜ ਦੇ ਦੌਰ ਵਿੱਚ ਹਰ ਚੌਥੇ ਬੰਦੇ ਨੂੰ ਸ਼ੂਗਰ ਦੀ ਬੀਮਾਰੀ ਹੈ ।ਇਸ ਬੀਮਾਰੀ ਨੂੰ ਕੰਟਰੋਲ ਵਿੱਚ ਰੱਖਣ ਲਈ ਦਵਾਈ ਲੈਣ ਦੇ ਨਾਲ-ਨਾਲ ਪ੍ਰਹੇਜ਼ ਵੀ ਰੱਖਣਾ ਪੈਂਦਾ ਹੈ । ਇਸ ਬਿਮਾਰੀ ਨੂੰ ਕੰਟਰੋਲ ਵਿੱਚ ਰੱਖਣ ਲਈ ਅਸੀਂ ਕੁੱਝ ਘਰੇਲੂ ਤਰੀਕੇ ਅਪਣਾ ਸਕਦੇ ਹਾਂ । ਸਭ ਤੋਂ ਪਹਿਲਾਂ ਇਕ ਕਿਲੋ ਕਰੇਲੇ ਲਉ। ਇਨ੍ਹਾਂ ਕਰੇਲਿਆਂ (KARELA ,Bitter Gourd)  ਨੂੰ ਪੀਸ ਲਉ। ਪੀਸੇ ਹੋਏ ਕਰੇਲਿਆਂ ਨੂੰ ਇਕ ਟੱਬ ਵਿਚ ਪਾਉ ਅਤੇ ਇਨ੍ਹਾਂ ਵਿਚ ਅਪਣੇ ਪੈਰ ਡੁਬੋ ਕੇ ਰੱਖੋ।

 

ਹੋਰ ਪੜ੍ਹੋ :

ਪਿਆਰ ਦੇ ਹਸੀਨ ਸਫ਼ਰ ‘ਤੇ ਲੈ ਕੇ ਜਾ ਰਹੇ ਨੇ ਗਾਇਕ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ‘ਦਹਿਲੀਜ਼’ ਦੇ ਨਾਲ, ਦੇਖੋ ਵੀਡੀਓ

ਅਪਣੇ ਪੈਰਾਂ ਨੂੰ ਥੋੜ੍ਹਾ ਹਿਲਾਉਂਦੇ ਰਹੋ। 15-20 ਮਿੰਟ ਬਾਅਦ ਜਦੋਂ ਤੁਹਾਡੀ ਜੀਭ ਤੇ ਕੁਸੈਲਾ ਜਿਹਾ ਸਵਾਦ ਆਉਣ ਲੱਗੇ ਤਾਂ ਅਪਣੇ ਪੈਰਾਂ ਨੂੰ ਧੋ ਲਉ। ਇਸ ਤਰੀਕੇ ਨੂੰ ਇਕ ਵਾਰ ਜ਼ਰੂਰ ਅਪਣਾ ਕੇ ਦੇਖੋ, ਤੁਹਾਡਾ ਸ਼ੂਗਰ ਲੈਵਲ ਜ਼ਰੂਰ ਕੰਟਰੋਲ ਵਿਚ ਆ ਜਾਵੇਗਾ। ਹਰਾ ਪਿਆਜ਼ ਵੀ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰ ਸਕਦਾ ਹੈ ।

4-5 ਹਰੇ ਪਿਆਜ਼ (Green Onions) ਲਉ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਉ। ਇਹ ਹਰੇ ਪਿਆਜ਼ (Green Onions) ਰਾਤ ਨੂੰ ਪਾਣੀ ਵਿਚ ਭਿਉਂ ਕੇ ਰੱਖੋ। ਧਿਆਨ ਰਹੇ ਇਨ੍ਹਾਂ ਨੂੰ ਜੜ੍ਹਾਂ ਸਮੇਤ ਪਾਣੀ ਵਿਚ ਭਿਉਂ ਕੇ ਰੱਖੋ। ਸਵੇਰ ਸਮੇਂ ਇਹ ਪਾਣੀ ਪੀ ਲਉ। ਕੁੱਝ ਹੀ ਦਿਨਾਂ ਵਿਚ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤਰੀਕੇ ਨਾਲ ਹਮੇਸ਼ਾ ਸ਼ੂਗਰ ਕੰਟਰੋਲ ਵਿਚ ਰਹੇਗੀ।

Related Post