ਸ਼ੂਗਰ ਦੇ ਮਰੀਜ਼ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਨੂੰ ਆਪਣੇ ਕਿਚਨ ‘ਚ ਕਰਨ ਸ਼ਾਮਿਲ

By  Rupinder Kaler April 1st 2021 06:41 PM

ਸ਼ੂਗਰ ਦੀ ਦੀ ਬਿਮਾਰੀ ਵੱਧਦੀ ਜਾ ਰਹੀ ਹੈ । ਇਸ ਬਿਮਾਰੀ ਦੇ ਕਾਰਨ ਵੱਡੀ ਗਿਣਤੀ ‘ਚ ਲੋਕ ਪ੍ਰਭਾਵਿਤ ਹਨ । ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਲਾਹੇਵੰਦ ਹਨ ।ਹਰੀਆਂ ਪੱਤੇਦਾਰ ਸਬਜ਼ੀਆਂ-ਪਾਲਕ, ਗੋਭੀ ਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕਾਰਬੋਹਾਈਡ੍ਰੇਟਸ ਤੇ ਕੈਲੋਰੀਆਂ ਘੱਟ ਹੁੰਦੀਆਂ ਹਨ। ਇਸੇ ਲਈ ਇਸ ਦੀ ਵਰਤੋਂ ਡਾਇਬਟੀਜ਼ ਦੇ ਮਰੀਜ਼ ਪ੍ਰਮੁੱਖਤਾ ਨਾਲ ਕਰ ਸਕਦੇ ਹਨ। ਇਨ੍ਹਾਂ ਸਬਜ਼ੀਆਂ ਵਿੱਚ ਪੌਲੀਫ਼ਿਨੌਲ ਤੇ ਵਿਟਾਮਿਨ ‘ਸੀ’ ਵੱਡੇ ਪੱਧਰ ਉੱਤੇ ਪਾਇਆ ਜਾਂਦਾ ਹੈ।

vegetables advantage

ਹੋਰ ਪੜ੍ਹੋ : ਅੰਗਰੇਜ ਅਲੀ ਦੀ ਆਵਾਜ਼ ‘ਚ ਨਵਾਂ ਗੀਤ ‘ਅਰਾਊਂਡ-5’ ਰਿਲੀਜ਼

dalchini

ਦਾਲ-ਚੀਨੀ-ਜਈ ਦਾ ਦਲੀਆ, ਦਹੀਂ ਜਾਂ ਕੌਫ਼ੀ ਵਿੱਚ ਦਾਲ-ਚੀਨੀ ਦਾ ਛਿੜਕਾਅ ਬਿਨਾ ਸ਼ੂਗਰ ਦੀ ਜ਼ਰੂਰਤ ਦੇ ਕੁਦਰਤੀ ਮਿਠਾਸ ਨੂੰ ਜੋੜਦਾ ਹੈ। ਇਹ ਬਲੱਡ ਸ਼ੂਗਰ ਲੈਵਲ ਵਿੱਚ ਸੁਧਾਰ ਲਿਆਉਣ ਲਈ ਲਾਹੇਵੰਦ ਹੈ।

shakarkandi

ਸ਼ਕਰਕੰਦੀ-ਸ਼ਕਰਕੰਦੀ ਕਾਰਬੋਹਾਈਡ੍ਰੇਟਸ ਦਾ ਸਰੋਤ ਹੈ ਤੇ ਡਾਇਬਟੀਜ਼ ਦੇ ਮਰੀਜ਼ ਲਈ ਬਹੁਤ ਵਧੀਆ ਹੈ। ਇੱਕ ਸ਼ਕਰਕੰਦੀ ਵਿੱਚ ਫ਼ਾਈਬਰ ਦੀ ਮਾਤਰਾ ੪ ਗ੍ਰਾਮ ਤੇ ਤੁਹਾਡੇ ਵਿਟਾਮਿਨ ‘ਸੀ’ ਦਾ ਲਗਭਗ ਇੱਕ ਤਿਹਾਈ ਹੁੰਦਾ ਹੈ। ਇਸ ਵਿੱਚ ਵਿਟਾਮਿਨ ‘ਏ’ ਵੀ ਭਰਪੂਰ ਮਾਤਰਾ ’ਚ ਹੁੰਦਾ ਹੈ। ਇਸ ਨਾਲ ਇੰਸੁਲਿਨ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਦੇ ਕੰਮ ਵਿੱਚ ਸੁਧਾਰ ਹੋ ਸਕਦਾ ਹੈ।

Related Post