Weight Loss ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਸ਼ਾਮਲ ਕਰੋ ਅੰਬ

By  Pushp Raj April 28th 2022 05:45 PM

ਗਰਮੀਆਂ ਦਾ ਮੌਸਮ ਆਉਂਦੇ ਹੀ ਬਜ਼ਾਰਾਂ ਵਿੱਚ ਅੰਬਾਂ ਦੀ ਵਿਕਰੀ ਸ਼ੁਰੂ ਹੋ ਜਾਂਦੀ ਹੈ। ਅੰਬ ਨੂੰ ਗਰਮੀ ਦੇ ਮੌਸਮ ਦਾ ਖ਼ਾਸ ਫਲ ਮੰਨਿਆ ਜਾਂਦਾ ਹੈ। ਅੰਬ ਇਕ ਅਜਿਹਾ ਫਲ ਹੈ ਜੋ ਸਾਰਿਆਂ ਨੂੰ ਪਸੰਦ ਹੁੰਦਾ ਹੈ। ਹਲਾਂਕਿ ਕੁਝ ਲੋਕ ਭਾਰ ਵੱਧਣ ਦੇ ਡਰ ਨਾਲ ਇਸ ਫਲ ਤੋਂ ਦੂਰੀ ਬਣਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਅੰਬ ਤੁਹਾਨੂੰ ਭਾਰ ਘੱਟ ਵਿੱਚ ਮਦਦ ਕਰਦਾ ਹੈ।

ਅਕਸਰ ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅੰਬ ਨਹੀਂ ਖਾਣਾ ਚਾਹੀਦਾ। ਹਾਲਾਂਕਿ, ਇਹ ਸੱਚ ਨਹੀਂ ਹੈ, ਤੁਸੀਂ ਭਾਰ ਵਧਾਏ ਬਿਨਾਂ ਅੰਬ ਖਾ ਸਕਦੇ ਹੋ। ਅੰਬ ਖਾਣ ਦੇ ਬਹੁਤ ਸਾਰੇ ਫਾਇਦੇ ਹਨ।

ਅੰਬ ਸੂਖਮ ਤੱਤਾਂ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਲਈ ਤੁਸੀਂ ਇਸ ਨੂੰ ਉਦੋਂ ਵੀ ਖਾ ਸਕਦੇ ਹੋ ਜਦੋਂ ਤੁਸੀਂ ਡਾਈਟਿੰਗ ਕਰ ਰਹੇ ਹੋ ਜਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਹਾਲਾਂਕਿ ਇਸ ਦੀ ਮਾਤਰਾ 'ਤੇ ਧਿਆਨ ਦਿਓ, ਜ਼ਿਆਦਾ ਅੰਬ ਨਾ ਖਾਓ। ਕੁਝ ਵੀ ਜ਼ਿਆਦਾ ਖਾਣਾ ਨੁਕਸਾਨਦੇਹ ਹੀ ਹੁੰਦਾ ਹੈ। ਅੰਬ ਬਹੁਤ ਸਵਾਦਿਸ਼ਟ ਹੁੰਦੇ ਹਨ, ਪਰ ਬਹੁਤ ਜ਼ਿਆਦਾ ਖਾਣ ਨਾਲ ਜਾਂ ਅੰਬ ਨਾਲ ਪੇਟ ਦਾ ਵੱਡਾ ਹਿੱਸਾ ਭਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ।

ਭਾਰਤ ਵਿੱਚ ਆਮ ਤੌਰ 'ਤੇ ਲੋਕ ਅੰਬ ਨੂੰ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਤੋਂ ਬਾਅਦ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਖਾਣੇ ਦੇ ਨਾਲ ਅੰਬ ਖਾਓਗੇ, ਤਾਂ ਤੁਸੀਂ ਜ਼ਰੂਰਤ ਤੋਂ ਵੱਧ ਖਾਓਗੇ।

ਇਸ ਲਈ ਜੇਕਰ ਤੁਸੀ ਡਾਈਟਿੰਗ ਕਰ ਰਹੇ ਹੋ ਜਾਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅੰਬਾਂ ਨੂੰ ਇੱਕ ਸਿਹਤਮੰਦ ਸਨੈਕ ਵਜੋਂ ਖਾਓ। ਅੰਬ ਖੁਰਾਕੀ ਫਾਈਬਰ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਹ ਸਨੈਕ ਲਈ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਅੰਬ ਐਨਰਜੀ ਬੂਸਟਰ ਦਾ ਕੰਮ ਵੀ ਕਰਦੇ ਹਨ, ਇਸ ਲਈ ਤੁਸੀਂ ਇਨ੍ਹਾਂ ਨੂੰ ਵਰਕਆਊਟ ਤੋਂ ਪਹਿਲਾਂ ਵੀ ਖਾ ਸਕਦੇ ਹੋ।

ਹੋਰ ਪੜ੍ਹੋ: ਗਰਮੀਆਂ 'ਚ ਸਰੀਰ ਲਈ ਲਾਭਦਾਇਕ ਹੈ ਖਰਬੂਜਾ, ਜਾਣੋ ਇਸ ਦੇ ਫਾਇਦੇ

ਇਸ ਤੋਂ ਇਲਾਵਾ ਤੁਸੀਂ ਇਸ ਨੂੰ ਸਮੂਦੀ 'ਚ ਜਾਂ ਦਹੀਂ 'ਚ ਮਿਲਾ ਕੇ ਵੀ ਖਾ ਸਕਦੇ ਹੋ।

ਅੰਬ ਦਾ ਰਸ ਬਣਾਉਣ ਨਾਲ ਇਸ ਦਾ ਫਾਈਬਰ ਨਿਕਲ ਜਾਂਦਾ ਹੈ, ਜਿਸ ਕਾਰਨ ਪੇਟ ਨਹੀਂ ਭਰਦਾ। ਇਸ ਨੂੰ ਕੱਟ ਕੇ ਸਨੈਕ ਵਾਂਗ ਖਾਓ, ਇਸ ਨਾਲ ਤੁਹਾਡਾ ਪੇਟ ਅਤੇ ਦਿਲ ਦੋਵੇਂ ਭਰ ਜਾਣਗੇ। ਇਸ ਦੇ ਨਾਲ-ਨਾਲ ਇਹ ਤੁਹਾਨੂੰ ਸਿਹਤਮੰਦ ਵੀ ਰੱਖੇਗਾ।

Related Post