ਸਿੱਖੀ ਸਿਧਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਨਗੀਆਂ ਇਹ ਕੁੜੀਆਂ

By  Rupinder Kaler October 1st 2019 12:52 PM

‘ਮਿਸ ਪੀਟੀਸੀ ਪੰਜਾਬੀ-2019’ ਦੇ ਸਟੂਡੀਓ ਰਾਊਂਡ ਵਿੱਚ ਮੁਟਿਆਰਾਂ ਦੀ ਅਦਾਕਾਰੀ ਦੇ ਹੁਨਰ ਨੂੰ ਪਰਖਿਆ ਜਾ ਰਿਹਾ ਹੈ । ਇਹਨਾਂ ਕੁੜੀਆਂ ਦੀ ਅਦਾਕਾਰੀ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਹੈ । ਬੀਤੇ ਦਿਨ ਦਿਖਾਏ ਗਏ ਐਪੀਸੋਡ ਵਿੱਚ ਮਹਿਮਾਨ ਜੱਜ ਦੇ ਤੌਰ ਤੇ ਪਹੁੰਚੀ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਏਨਾਂ ਕੁੜੀਆਂ ਦੇ ਐਕਟ ਨੂੰ ਦੇਖ ਕੇ ਏਨੀਂ ਪ੍ਰਭਾਵਿਤ ਹੋਈ ਕਿ ਉਹ ਭਾਵੁਕ ਹੋ ਗਏ ।

ਅੱਜ ਦੇ ਐਪੀਸੋਡ ਵਿੱਚ ਇਸ ਸ਼ੋਅ ਦੀਆਂ ਅਗਲੀਆਂ ਪ੍ਰਤੀਭਾਗੀਆਂ ਵੱਲੋਂ ਆਪਣਾ ਐਕਟ ਦਿਖਾਇਆ ਜਾਵੇਗਾ । ਇਹਨਾਂ ਕੁੜੀਆਂ ਵੱਲੋਂ ਜੋ ਐਕਟ ਕੀਤਾ ਜਾਣਾ ਹੈ ਉਹ ਹੋਰਨਾਂ ਨਾਲੋਂ ਹੱਟ ਕੇ ਹੈ ਕਿਉਂਕਿ ਇਸ ਰਾਹੀਂ ਸਿੱਖੀ ਸਿਧਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਇਸ ਐਕਟ ਨੂੰ ਦੇਖਣ ਲਈ ਦੇਖੋ ਮੰਗਲਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।

Related Post