‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ’ਚ ਡਾ. ਹਰਜੀਤ ਸਿੰਘ, ਕਮਲ ਤਿਵਾਰੀ ਤੇ ਡੌਲੀ ਆਹਲੁਵਾਲੀਆ ‘ਪੀਟੀਸੀ ਆਈਕੋਨ’ ਅਵਾਰਡ ਨਾਲ ਸਨਮਾਨਿਤ

By  Rupinder Kaler February 18th 2020 11:07 AM

ਪੀਟੀਸੀ ਨੈੱਟਵਰਕ ਵੱਲੋਂ ਕਰਵਾਇਆ ਗਿਆ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਮਿੱਠੀਆਂ ਯਾਦਾਂ ਛੱਡਦਾ ਹੋਇਆ ਮੁਕੰਮਲ ਹੋ ਗਿਆ ਹੈ । ਇਸ ਸਮਾਰੋਹ ਦੇ ਆਖਰੀ ਦਿਨ ਉਹਨਾਂ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਨੂੰ ਤੁਹਾਡੇ ਤੱਕ ਲਿਆਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ ।

‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਉਹਨਾਂ ਡਾ. ਹਰਜੀਤ ਸਿੰਘ, ਕਮਲ ਤਿਵਾਰੀ ਤੇ ਡੌਲੀ ਆਹਲੁਵਾਲੀਆ ਨੂੰ ‘ਪੀਟੀਸੀ ਆਈਕੋਨ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਪੰਜਾਬੀ ਇੰਡਸਟਰੀ ਦੇ ਇਹਨਾਂ ਚਮਕਦੇ ਸਿਤਾਰਿਆਂ ਨੂੰ ਇਹ ਅਵਾਰਡ ਦਿੱਤਾ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਇੰਡਸਟਰੀ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ‘ਡਿਜੀਟਲ ਫ਼ਿਲਮਾਂ’ ਬਨਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਏਨੇ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਸਮਾਰੋਹ ਕਰਵਾਇਆ ਗਿਆ ।

ਤਿੰਨ ਦਿਨਾਂ ਤੱਕ ਚੱਲੇ ਇਸ ਸਮਾਰੋਹ ਦੇ ਪਹਿਲੇ ਦੋ ਦਿਨ ਉਹਨਾਂ ਲੋਕਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ, ਜਿਹੜੇ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਨਾਂਅ ਬਨਾਉਣਾ ਚਾਹੁੰਦੇ ਹਨ । ਇੱਥੇ ਹੀ ਬਸ ਨਹੀਂ ਪੀਟੀਸੀ ਨੈੱਟਵਰਕ ਪੰਜਾਬ ਦੇ ਨਵੇਂ ਟੈਲੇਂਟ ਨੂੰ ਡਿਜੀਟਲ ਫ਼ਿਲਮਾਂ ਵਿੱਚ ਮੌਕਾ ਵੀ ਦੇਣ ਜਾ ਰਿਹਾ ਹੈ, ਜਿਸ ਲਈ ਅਦਾਕਾਰੀ ਨਾਲ ਜੁੜੇ ਨੌਜਵਾਨਾਂ ਦੇ ਆਡੀਸ਼ਨ ਵੀ ਲਏ ਗਏ ਹਨ ।

Related Post