ਗਰਮੀਆਂ ‘ਚ ਹਰ ਰੋਜ਼ ਪੀਓ ਗੰਨੇ ਦਾ ਰਸ, ਐਨਰਜੀ ਨਾਲ ਰਹੋਗੇ ਭਰਪੂਰ

By  Shaminder April 2nd 2022 02:56 PM -- Updated: April 2nd 2022 03:02 PM

ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਤਾਪਮਾਨ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ।ਅਜਿਹੇ ‘ਚ ਗਰਮੀਆਂ ‘ਚ ਲੋਕਾਂ ਵੱਲੋਂ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ । ਜਿਸ ‘ਚ ਜੂਸ ਵੀ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ । ਗਰਮੀਆਂ ‘ਚ ਕਈ ਤਰ੍ਹਾਂ ਦੇ ਰੈਡੀਮੇਡ ਜੂਸ ਡਰਿੰਕ ਮਿਲ ਜਾਂਦੇ ਹਨ । ਪਰ ਉਨ੍ਹਾਂ ਡਰਿੰਕਸ ‘ਚ ਜ਼ਿਆਦਾਤਰ ਫਲੇਵਰ ਹੀ ਹੁੰਦਾ ਹੈ ।ਪਰ ਅੱਜ ਅਸੀਂ ਤੁਹਾਨੂੰ ਗੰਨੇ ਦੇ ਜੂਸ (Sugarcane juice) ਦੇ ਬਾਰੇ ਦੱਸਾਂਗੇ । ਜਿਸ ਨੂੰ ਪੀਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ । ਕਿਉਂਕਿ ਇਹ ਬਹੁਤ ਐਨਰਜੀ ਭਰਪੂਰ ਮੰਨਿਆ ਜਾਂਦਾ ਹੈ ।

ਹੋਰ ਪੜ੍ਹੋ : ਗਰਮੀਆਂ ‘ਚ ਇਸਤੇਮਾਲ ਕਰੋ ਅਨਾਨਾਸ ਦਾ ਜੂਸ, ਹੋਣਗੇ ਕਈ ਫਾਇਦੇ

ਕਿਉਂਕਿ ਗਰਮੀਆਂ ‘ਚ ਸਾਨੂੰ ਐਨਰਜੀ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ ।ਗੰਨੇ ਦੇ ਰਸ ਦੀ ਤਾਸੀਰ ਠੰਢੀ ਮੰਨੀ ਜਾਂਦੀ ਹੈ ਅਤੇ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਹੇਵੰਦ ਹੁੰਦਾ ਹੈ । ਇਸ ਲਈ ਸ਼ੂਗਰ ਦੇ ਮਰੀਜ਼ ਵੀ ਗਰਮੀਆਂ ‘ਚ ਇਸ ਦਾ ਇਸਤੇਮਾਲ ਕਰ ਸਕਦੇ ਹਨ । ਕਈ ਵਾਰ ਧੁੱਪ ‘ਚ ਕੰਮ ਕਰਨ ਦੇ ਨਾਲ ਸਰੀਰ ‘ਚ ਪਾਣੀ ਜਾਂ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ ਅਜਿਹੇ ‘ਚ ਤੁਹਾਨੂੰ ਥਕਾਨ ਮਹਿਸੂਸ ਹੋ ਸਕਦੀ ਹੈ ।

ਅਜਿਹੇ ‘ਚ ਤੁਸੀਂ ਗੰਨੇ ਦਾ ਰਸ ਪੀ ਸਕਦੇ ਹੋ । ਇਸ ਨਾਲ ਸਰੀਰ ਨੂੰ ਕਾਰਬੋਹਾਈਡ੍ਰੇਟਸ ਮਿਲਦੇ ਹਨ, ਜੋ ਐਨਰਜੀ ਲੈਵਲ ਨੂੰ ਵਧਾਉਂਦੇ ਹਨ। ਗੰਨੇ ਦਾ ਰਸ ਪੀਣ ਨਾਲ ਤੁਸੀਂ ਐਨਰਜੈਟਿਕ ਮਹਿਸੂਸ ਕਰਦੇ ਹੋ।ਤੁਸੀਂ ਵੀ ਗੰਨੇ ਦੇ ਰਸ ਦੀ ਬਜਾਏ ਡੱਬਾ ਬੰਦ ਜੂਸ ਜਾਂ ਫਿਰ ਕੋਲਡ ਡਰਿੰਕਸ ਪੀਣ ਦੇ ਸ਼ੁਕੀਨ ਹੋ ਤਾਂ ਅੱਜ ਤੋਂ ਹੀ ਗੰਨੇ ਦਾ ਰਸ ਪੀਣਾ ਸ਼ੁਰੂ ਕਰ ਦਿਓ ।ਕਿਉਂਕਿ ਐਨਰਜੀ ਦੇ ਨਾਲ ਭਰਪੂਰ ਇਹ ਡਰਿੰਕ ਤੁਹਾਨੂੰ ਤਰੋ ਤਾਜ਼ਾ ਵੀ ਰੱਖੇਗਾ ।

 

Related Post