ਚਾਹ ਪੀਣਾ ਵੀ ਸਿਹਤ ਲਈ ਹੈ ਲਾਭਦਾਇਕ, ਤਾਜ਼ਗੀ ਦੇ ਨਾਲ-ਨਾਲ ਮਿਲਦੇ ਹਨ ਕਈ ਫਾਇਦੇ
ਆਮ ਤੌਰ ‘ਤੇ ਅਸੀਂ ਦਿਨ ਦੀ ਸ਼ੁਰੂਆਤ ਇੱਕ ਕੱਪ ਚਾਹ (Tea) ਦੇ ਨਾਲ ਕਰਦੇ ਹਾਂ । ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਚਾਹ ਸਰੀਰ ਦੇ ਲਈ ਨੁਕਸਾਨਦਾਇਕ ਵੀ ਹੁੰਦੀ ਹੈ । ਪਰ ਚਾਹ ਜੇ ਸਹੀ ਮਾਤਰਾ ‘ਚ ਪੀਤੀ ਜਾਵੇ ਤਾਂ ਇਸ ਦੇ ਕਈ ਫਾਇਦੇ (Advantage) ਹਨ । ਚਾਹ ਪੀਣ ਦੇ ਨਾਲ ਜਿੱਥੇ ਤਾਜ਼ਗੀ ਮਹਿਸੂਸ ਹੁੰਦੀ ਹੈ, ਉੱਥੇ ਹੀ ਥਕਾਨ ਨੂੰ ਵੀ ਦੂਰ ਕਰ ਦਿੰਦੀ ਹੈ । ਕਿਉਂਕਿ ਇਸ ‘ਚ ਕੈਫੀਨ ਦੀ ਮਾਤਰਾ ਪਾਈ ਜਾਂਦੀ ਹੈ ਜੋ ਕਿ ਸਰੀਰ ਨੂੰ ਤਰੋਤਾਜ਼ਾ ਰੱਖਣ ‘ਚ ਮੱਹਤਵਪੂਰਨ ਭੂਮਿਕਾ ਨਿਭਾਉਂਦੀ ਹੈ ।
Image From google
ਹੋਰ ਪੜ੍ਹੋ : ਕਈ ਸਰੀਰਕ ਬਿਮਾਰੀਆਂ ਨੂੰ ਦੂਰ ਰੱਖਦੀ ਹੈ ਸ਼ਕਰਕੰਦੀ, ਡਾਈਟ ਵਿੱਚ ਜ਼ਰੂਰ ਕਰੋ ਸ਼ਾਮਿਲ
ਇਸ ਤੋਂ ਇਲਾਵਾ ਚਾਹ ‘ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਜ਼ ਪਾਏ ਜਾਂਦੇ ਨੇ ਜੋ ਸਿਹਤ ਲਈ ਵਧੀਆ ਮੰਨੇ ਜਾਂਦੇ ਹਨ ।ਚਾਹ ਨਾਲ ਸਰੀਰ ਦਾ ਕੈਂਸਰ ਤੋਂ ਬਚਾਅ ਹੁੰਦਾ ਹੈ। ਚਾਹ ਜਿਥੇ ਦਿਮਾਗ ਅਤੇ ਸਰੀਰ ਵਿਚ ਤਾਜ਼ਗੀ ਪੈਦਾ ਕਰਦੀ ਹੈ, ਉਥੇ ਚਾਹ ਵਿਚ ਮੌਜੂਦ ਕੈਫੀਨ ਤਣਾਅ ਨੂੰ ਵੀ ਘੱਟ ਕਰਦੀ ਹੈ। ਇਸ ਤੋਂ ਇਲਾਵਾ ਚਾਹ ‘ਚ ਵਿਟਾਮਿਨ ਸੀ ਦੀ ਮਾਤਰਾ ਵੀ ਹੁੰਦੀ ਹੈ ।

ਜੋ ਕਿ ਸਰੀਰ ‘ਚ ਰੋਗਾਂ ਦੇ ਨਾਲ ਲੜਨ ‘ਚ ਸਹਾਇਕ ਸਾਬਿਤ ਹੁੰਦੀ ਹੈ । ਜੇ ਚਾਹ ‘ਚ ਅਦਰਕ, ਅਜਵਾਇਣ, ਇਲਾਇਚੀ ‘ਤੇ ਹੋਰ ਮਸਾਲੇ ਪਾ ਦਿੱਤੇ ਜਾਣ ਤਾਂ ਇਹ ਹੋਰ ਵੀ ਗੁਣਕਾਰੀ ਬਣ ਜਾਂਦੀ ਹੈ । ਫਲੇਵੋਨਾਈਡਸ ਨਾਂਅ ਦਾ ਤੱਤ ਕੋਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਕਰਕੇ ਦਿਲ ਸਬੰਧੀ ਰੋਗਾਂ ਨੂੰ ਦੂਰ ਰੱਖਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ। ਚਾਹ ਵਿੱਚ ਜੇ ਅਦਰਕ, ਲੌਂਗ ਆਦਿ ਪਾ ਕੇ ਪੀਤੀ ਜਾਵੇ ਤਾਂ ਇਸ ਨਾਲ ਸਰਦੀ ਜ਼ੁਕਾਮ ਵਰਗੀ ਸਮੱਸਿਆ ਤੋਂ ਰਾਹਤ ਮਿਲਦੀ ਹੈ ।