ਇਸ ਕਾੜ੍ਹੇ ਦੇ ਪੀਣ ਨਾਲ ਇਮਿਊਨਿਟੀ ਹੁੰਦੀ ਹੈ ਬਿਹਤਰ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

By  Shaminder January 8th 2022 05:27 PM

ਸਰਦੀਆਂ ‘ਚ ਜੁਕਾਮ ਅਤੇ ਖੰਘ ਦੀ ਸਮੱਸਿਆ ਵੱਧ ਜਾਂਦੀ ਹੈ । ਪਰ ਉਤੋਂ ਮਹਾਮਾਰੀ ਦੇ ਦੌਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਅਜਿਹੇ ‘ਚ ਲੋਕ ਇਮਿਊਨਿਟੀ ਵਧਾਉਣ ਦੇ ਲਈ ਘਰ ਦੇ ਕਿਚਨ ‘ਚ ਇਸਤੇਮਾਲ ਹੋਣ ਵਾਲੇ ਕੁਝ ਮਸਾਲੇ ਤੇ ਜੜੀ ਬੂਟੀਆਂ ਦਾ ਇਸਤੇਮਾਲ ਕਰਕੇ ਆਪਣੀ ਇਮਿਊਨਿਟੀ ਵਧਾ ਸਕਦੇ ਹਨ । ਕੋਰੋਨਾ ਵਾਇਰਸ (Corona Virus) ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਅਜਿਹੇ ‘ਚ ਇਹ ਵਾਇਰਸ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ ।ਆਪਣੇ ਆਪ ਨੂੰ ਓਮੀਕ੍ਰੋਨ ਦੀ ਲਾਗ ਤੋਂ ਬਚਾਉਣ ਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਸਰਦੀਆਂ 'ਚ ਗਿਲੋਏ (Giloy )ਦਾ ਕਾੜ੍ਹਾ ਜ਼ਰੂਰ ਪੀਣਾ ਚਾਹੀਦਾ ਹੈ।

giloy image From google

ਹੋਰ ਪੜ੍ਹੋ : ਹੁਣ ਟੀਵੀ ਇੰਡਸਟਰੀ ਦਾ ਇਹ ਅਦਾਕਾਰ ਹੋਇਆ ਕੋਰੋਨਾ ਪਾਜੀਟਿਵ, ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਗਿਲੋਏ ਦਾ ਕਾੜ੍ਹਾ ਰੋਜ਼ਾਨਾ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਅਤੇ ਇਨਫੈਕਸ਼ਨ ਵਾਲੇ ਤੱਤਾਂ ਤੋਂ ਬਚਿਆ ਜਾ ਸਕਦਾ ਹੈ।

haldi . image From google

ਡੇਂਗੂ 'ਚ ਪਲੇਟਲੈਟਸ ਘੱਟ ਹੋਣ 'ਤੇ ਵੀ ਗਿਲੋਏ ਦਾ ਸੇਵਨ ਕੀਤਾ ਜਾਂਦਾ ਹੈ, ਜਿਸ ਕਾਰਨ ਪਲੇਟਲੈਟਸ ਬਹੁਤ ਤੇਜ਼ੀ ਨਾਲ ਵਧਦੇ ਹਨ।ਗਿਲੋਏ ਦਾ ਕਾੜ੍ਹਾ ਆਮ ਤੌਰ ‘ਤੇ ਡੇਂਗੂ ਦੇ ਇਲਾਜ ਦੌਰਾਨ ਇਸਤੇਮਾਲ ਕੀਤਾ ਜਾਂਦਾ ਹੈ ਪਰ ਇਸ ਦਾ ਇਸਤੇਮਾਲ ਇਮਿਊਨਿਟੀ ਵਧਾਉਣ ਲਈ ਵੀ ਕੀਤਾ ਜਾਂਦਾ ਹੈ । ਗਿਲੋਏ ਦਾ ਕਾੜ੍ਹਾ ਬਨਾਉਣ ਦੇ ਲਈ ੨ ਕੱਪ ਪਾਣੀ ਲੈ ਕੇ ਉਸ ‘ਚ ਗਿਲੋਏ ਦੇ ਇੱਕ ਦੋ ਟੁਕੜੇ, ਹਲਦੀ, ਤੁਲਸੀ ਅਤੇ ਅਦਰਕ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਪੀਣੇ ਚਾਹੀਦੇ ਹਨ । ਜੇ ਤੁਹਾਨੂੰ ਇਸ ਦਾ ਸੁਆਦ ਬਕਬਕਾ ਲੱਗੇ ਤਾਂ ਇਸ ‘ਚ ਗੁੜ ਵੀ ਪਾ ਸਕਦੇ ਹੋ । ਪਰ ਇਸ ਦਾ ਸੇਵਨ ਵੀ ਸਾਵਧਾਨੀ ਦੇ ਨਾਲ ਕਰਨਾ ਚਾਹੀਦਾ ਹੈ ।ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ।

 

Related Post