ਤਾਂਬੇ ਦੇ ਬਰਤਨ ‘ਚ ਪਾਣੀ ਪੀਣਾ ਹੁੰਦਾ ਹੈ ਬਹੁਤ ਹੀ ਲਾਭਕਾਰੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

By  Shaminder August 9th 2021 06:06 PM

ਪੁਰਾਣੇ ਸਮੇਂ ‘ਚ ਤਾਂਬੇ (copper vessel) ਦੇ ਭਾਂਡਿਆਂ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਸੀ ।ਕਿਉਂਕਿ ਤਾਂਬੇ ਦੇ ਬਰਤਨਾਂ ਦੇ ਜ਼ਰੀਏ ਕਈ ਜ਼ਰੂਰੀ ਤੱਤ ਸਰੀਰ ਨੂੰ ਮਿਲਦੇ ਸਨ । ਅੱਜ ਕੱਲ੍ਹ ਤਾਂਬੇ ਦੇ ਬਰਤਨ ‘ਚ ਪਾਣੀ ਪੀਣਾ ਸਿਹਤ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ । ਜ਼ਿਆਦਾਤਰ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਹਨ ਅਤੇ ਤਾਂਬੇ ਦੇ ਬਰਤਨ ‘ਚ ਰੱਖਿਆ ਪਾਣੀ ਪੀਂਦੇ ਹਨ ।

Copper drinking-water-min Image From Google

ਹੋਰ ਪੜ੍ਹੋ : ਸ਼ੂਗਰ ਦੇ ਮਰੀਜ਼ ਇਹਨਾਂ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਹਨ ਸ਼ੂਗਰ ਦਾ ਲੈਵਲ 

ਕਿਉਂਕਿ ਤਾਂਬੇ ਦੇ ਬਰਤਨ (copper vessel)‘ਚ ਪਾਣੀ ਪੀਣ ਦੇ ਨਾਲ ਸਰੀਰ ਦੇ ਕਈ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ । ਆਯੂਰਵੇਦ ਅਨੁਸਾਰ, ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ 'ਚ ਤੁਹਾਡੇ ਸਰੀਰ 'ਚ ਤਿੰਨ ਦੋਸ਼ਾਂ ਵਾਤ, ਕਫ਼ ਅਤੇ ਪਿੱਤ ਨੂੰ ਸੰਤੁਲਨ ਕਰਨ ਦੀ ਸਮਰੱਥਾ ਹੁੰਦੀ ਹੈ । ਤਾਂਬੇ ਦੇ ਭਾਂਡੇ 'ਚ ਘੱਟ ਤੋਂ ਘੱਟ 8 ਘੰਟਿਆਂ ਤੱਕ ਰੱਖਿਆ ਹੋਇਆ ਪਾਣੀ ਹੀ ਲਾਭਕਾਰੀ ਹੁੰਦਾ ਹੈ।

copper Vessel-min Image From Google

ਜਦੋਂ ਪਾਣੀ ਤਾਂਬੇ ਦੇ ਭਾਂਡੇ 'ਚ ਰੱਖਿਆ ਜਾਂਦਾ ਹੈ ਉਦੋਂ ਤਾਂਬਾ ਹੌਲੀ ਨਾਲ ਪਾਣੀ 'ਚ ਮਿਲ ਕੇ ਉਸ ਨੂੰ ਸਕਾਰਾਤਮਕ ਗੁਣ ਪ੍ਰਦਾਨ ਕਰਦਾ ਹੈ। ਇਸ ਪਾਣੀ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਕਦੇ ਵੀ ਬੇਸਵਾਦ ਨਹੀਂ ਹੁੰਦਾ ਅਤੇ ਇਸ ਨੂੰ ਲੰਬੀ ਮਿਆਦ ਤੱਕ ਰੱਖਿਆ ਜਾ ਸਕਦਾ ਹੈ।

 

Related Post