ਖੜੇ ਹੋ ਕੇ ਪਾਣੀ ਪੀਣਾ ਸਿਹਤ ਲਈ ਹੋ ਸਕਦਾ ਹੈ ਖਤਰਨਾਕ, ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

By  Shaminder April 16th 2022 04:45 PM

ਪਾਣੀ ਸਿਹਤ ਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ । ਪਰ ਪਾਣੀ (Water) ਪੀਣ ਦਾ ਤਰੀਕਾ ਵੀ ਸਹੀ ਹੋਣਾ ਚਾਹੀਦਾ ਹੈ । ਪਾਣੀ ਹਮੇਸ਼ਾ ਬੈਠ ਕੇ ਅਤੇ ਹੌਲੀ ਹੌਲੀ ਪੀਣਾ ਚਾਹੀਦਾ ਹੈ । ਜੇ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਘੁੱਟ ਘੁੱਟ ਕਰਕੇ ਪਾਣੀ ਪੀਣਾ ਚਾਹੀਦਾ ਹੈ । ਜੇਕਰ ਤੁਸੀਂ ਜਲਦਬਾਜ਼ੀ ‘ਚ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਫੇਫੜਿਆਂ ਤੱਕ ਪਹੁੰਚ ਸਕਦੇ ਹੋ, ਜੋ ਕਿ ਨਿਮੋਨੀਆ ਦਾ ਕਾਰਨ ਬਣ ਸਕਦਾ ਹੈ । ਖੜੇ ਹੋ ਕੇ ਪਾਣੀ ਪੀਣ ਦੇ ਨਾਲ ਫੇਫੜਿਆਂ ਨੂੰ ਨੁਕਸਾਨ ਪੁੱਜ ਸਕਦਾ ਹੈ ।

DrinkingWater,, image From google

ਹੋਰ ਪੜ੍ਹੋ : ਜਾਣੋ ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਫਾਇਦੇ, ਰਹੋਗੇ ਸਿਹਤਮੰਦ

ਅਜਿਹੇ ‘ਚ ਸਾਡੇ ਸਰੀਰ ਦੇ ਅੰਦਰ ਫੂਡ ਪਾਈਪ ਅਤੇ ਵਿੰਡ ਪਾਈਪ ‘ਚ ਆਕਸੀਜਨ ਦੀ ਸਪਲਾਈ ਰੁਕ ਜਾਂਦੀ ਹੈ।ਜੇ ਤੁਸੀਂ ਆਪਣੀ ਇਸ ਆਦਤ ‘ਚ ਬਦਲਾਅ ਨਹੀਂ ਕਰ ਸਕਦੇ ਤੁਹਾਨੂੰ ਫੇਫੜਿਆਂ ਦੇ ਨਾਲ ਸਬੰਧਤ ਬਿਮਾਰੀ ਹੋ ਸਕਦੀ ਹੈ । iਾਸ ਤੋਂ ਇਲਾਵਾ ਖੜ੍ਹੇ ਹੋ ਕੇ ਤੇਜ਼ੀ ਨਾਲ ਪਾਣੀ ਪੀਣ ਨਾਲ ਪਿਆਸ ਨਹੀਂ ਬੁਝਦੀ। ਕੁਝ ਹੀ ਮਿੰਟਾਂ ਬਾਅਦ ਤੁਹਾਨੂੰ ਦੁਬਾਰਾ ਪਾਣੀ ਪੀਣ ਦਾ ਜੀਅ ਕਰੇਗਾ।

ਇਸ ਤੋਂ ਇਲਾਵਾ ਇਹ ਕਿਡਨੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਅਸਲ 'ਚ ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਢਿੱਡ 'ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਸਰੀਰ ਦੇ ਅੰਦਰ ਮੌਜੂਦ ਸਾਰੀਆਂ ਅਸ਼ੁੱਧੀਆਂ ਬਲੈਡਰ 'ਚ ਜਮ੍ਹਾ ਹੋ ਜਾਂਦੀਆਂ ਹਨ, ਜਿਸ ਨਾਲ ਬਾਅਦ 'ਚ ਕਿਡਨੀ ਦੀ ਸਮੱਸਿਆ ਹੋ ਜਾਂਦੀ ਹੈ। ਪਾਣੀ ਖੜੇ ਹੋ ਕੇ ਪੀਣ ਦੇ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ ।

 

 

 

 

Related Post