ਸਰਦੀ ਦੇ ਮੌਸਮ ਵਿੱਚ ਰੋਜ ਖਾਓ ਕਾਲੇ ਤਿਲ, ਹੋਣਗੇ ਕਈ ਫਾਇਦੇ

By  Rupinder Kaler November 11th 2021 05:26 PM

ਕਾਲੇ ਤਿਲ (black sesame seeds) ਦਾ ਸੇਵਨ ਸਕਿਨ ਤੇ ਵਾਲਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਾਲੇ ਤਿਲਾਂ 'ਚ ਆਇਰਨ, ਜ਼ਿੰਕ, ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਕਿਨ ਤੇ ਵਾਲਾਂ ਦੇ ਸੈੱਲਾਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਸਾਬਤ ਹੁੰਦੇ ਹਨ। ਕਾਲੇ ਤਿਲ (black sesame seeds)  ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਕਾਲੇ ਤਿਲਾਂ ਵਿੱਚ ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ, ਫਾਈਬਰ, ਕੈਲਸ਼ੀਅਮ, ਮੈਗਨੀਜ਼, ਫਾਸਫੋਰਸ, ਤਾਂਬਾ, ਮੈਂਗਨੀਜ਼, ਆਇਰਨ, ਜ਼ਿੰਕ, ਸੈਚੁਰੇਟਿਡ ਫੈਟ, ਮੋਨੋਸੈਚੁਰੇਟਿਡ ਫੈਟ ਆਦਿ ਪਾਏ ਜਾਂਦੇ ਹਨ। ਕਾਲੇ ਤਿਲ ਦੀ ਵਰਤੋਂ ਆਯੁਰਵੇਦ ਵਿੱਚ ਦਵਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ।

ਹੋਰ ਪੜ੍ਹੋ :

ਨਰਗਿਸ ਦੱਤ ਨੇ ਆਪਣੀ ਸਭ ਤੋਂ ਵਧੀਆ ਦੋਸਤ ਮੀਨਾ ਕੁਮਾਰੀ ਨੂੰ ਉਸ ਦੀ ਮੌਤ ’ਤੇ ਕਿਹਾ ਸੀ ‘ਮੌਤ ਮੁਬਾਰਕ ਹੋ’, ਇਹ ਸੀ ਵਜ੍ਹਾ

ਭਾਰਤ ਵਿੱਚ ਤਿਲਾਂ (black sesame seeds)  ਦੀ ਕਾਸ਼ਤ ਭਰਪੂਰ ਮਾਤਰਾ ਵਿੱਚ ਕੀਤੀ ਜਾਂਦੀ ਹੈ। ਕਾਲੇ ਤਿਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਐਂਟੀਆਕਸੀਡੈਂਟ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਇਹ ਸਰੀਰ ਨੂੰ ਆਕਸੀਟੇਟਿਵ ਤਣਾਅ ਤੋਂ ਬਚਾਉਂਦੇ ਹਨ। ਲੰਬੇ ਸਮੇਂ ਤੱਕ ਆਕਸੀਡੇਟਿਵ ਤਣਾਅ ਸ਼ੂਗਰ, ਦਿਲ ਦੀ ਬਿਮਾਰੀ ਅਤੇ ਕੈਂਸਰ ਦਾ ਕਾਰਨ ਬਣ ਸਕਦਾ ਹੈ।

ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕਾਲੇ ਤਿਲ ਵਿੱਚ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ। ਅਲਟਰਾਵਾਇਲਟ ਕਿਰਨਾਂ ਖਤਰਨਾਕ ਹੁੰਦੀਆਂ ਹਨ। ਇਹ ਝੁਰੜੀਆਂ ਅਤੇ ਸਮੇਂ ਤੋਂ ਪਹਿਲਾਂ ਸਕਿਨ ਦੀ ਏਜਿੰਗ ਦਾ ਕਾਰਨ ਬਣਦੀਆਂ ਹਨ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ 3.5 ਗ੍ਰਾਮ ਕਾਲੇ ਤਿਲ ਦਾ ਸੇਵਨ ਕਰਨ ਨਾਲ ਚਾਰ ਹਫ਼ਤਿਆਂ ਵਿੱਚ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ।

Related Post