ਇਮਿਊਨਿਟੀ ਵਧਾਉਣ ਲਈ ਇਨ੍ਹਾਂ ਫਲਾਂ ਦਾ ਕਰੋ ਸੇਵਨ

By  Shaminder May 8th 2021 06:33 PM -- Updated: May 8th 2021 06:39 PM

ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਦਾ ਮਹਿਜ਼ ਇੱਕੋ ਇਕ ਇਲਾਜ ਹੈ ਕਿ ਖੁਦ ਨੂੰ ਸੁਰੱਖਿਅਤ ਰੱਖਣ ਲਈ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾਵੇ ਅਤੇ ਮੂੰਹ ‘ਤੇ ਮਾਸਕ ਲਗਾਇਆ ਜਾਵੇ । ਇਸ ਦੇ ਨਾਲ ਹੀ ਖੁਦ ਦੀ ਇਮਿਊਨਿਟੀ ਬਰਕਰਾਰ ਰੱਖਣ ਲਈ ਅਜਿਹੇ ਫਲ ਫਰੂਟ ਖਾਧੇ ਜਾਣ ਕਿ ਤੁਹਾਡੇ ਸਰੀਰ ‘ਚ ਇਸ ਬਿਮਾਰੀ ਨਾਲ ਲੜਨ ਦੀ ਤਾਕਤ ਵਧ ਸਕੇ ।

orange

ਹੋਰ ਪੜ੍ਹੋ : ਸਪਨਾ ਚੌਧਰੀ ਨੇ ਵੀਡੀਓ ਸਾਂਝਾ ਕਰਕੇ ਦੱਸਿਆ ਕਿੰਨੀਆਂ ਮੁਸ਼ਕਿਲਾਂ ਵਿੱਚ ਗੁਜ਼ਰਿਆ ਬਚਪਨ 

lemon

ਅੱਜ ਅਸੀਂ ਤੁਹਾਨੂੰ ਅਜਿਹੇ ਫਰੂਟਸ ਬਾਰੇ ਦੱਸਾਂਗੇ ਜੋ ਇਮਿਊਨਿਟੀ ਨੂੰ ਵਧਾਉਂਦੇ ਹਨ।  ਸੰਤਰਾ ਅਜਿਹਾ ਫਲ ਹੈ ਜਿਸ ‘ਚ ਵਿਟਾਮਿਨਸ ਭਰਪੂਰ ਮਾਤਰਾ ‘ਚ ਹੁੰਦਾ ਹੈ । ਵਿਟਾਮਿਨ ਬੀ ਅਤੇ ਵਿਟਾਮਿਨ, ਮੈਗਨੇਸ਼ੀਅਮ, ਪੋਟਾਸ਼ੀਅਮ, ਫ਼ਾਸਫ਼ੋਰਸ  ਨਾਲ ਭਰਪੂਰ ਹੁੰਦਾ ਹੈ।

ਗਰਮੀ ’ਚ ਇਹ ਸਰੀਰ ਅੰਦਰ ਪਾਣੀ ਦੀ ਘਾਟ ਪੂਰੀ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ।

ਨੀਂਬੂ ਥਾਏਮਿਨ, ਨਿਆਸਿਨ, ਰਾਇਬੋਫ਼ਲੇਵਿਨ, ਵਿਟਾਮਿਨ ਬੀ, ਵਿਟਾਮਿਨ ਈ ਤੇ ਫ਼ੋਲੇਟ ਤੋਂ ਇਲਾਵਾ ਨੀਂਬੂ ’ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਵੀ ਹੁੰਦੀ ਹੈ, ਜੋ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਅਤੇ ਲਾਗ ਦੀਆਂ ਕਈ ਬੀਮਾਰੀਆਂ ਵਿਰੁੱਧ ਸੁਰੱਖਿਆ ਦਿੰਦਾ ਹੈ। ਤੁਸੀਂ ਇਸ ਦੀ ਵਰਤੋਂ ਸਲਾਦ ਜਾਂ ਪਾਣੀ ਵਿੱਚ ਮਿਲਾ ਕੇ ਕਰ ਸਕਦੇ ਹੋ।

Mango Shake

ਜਿਵੇਂ ਹੀ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ, ਅੰਬ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ। ਫਲਾਂ ਦੇ ਰਾਜੇ ਅੰਬ ਵਿੱਚ ਬਹੁਤ ਜ਼ਿਆਦਾ ਪੋਸ਼ਕ ਤੱਤਾਂ ਜਿਵੇਂ ਵਿਟਾਮਿਨ ਸੀ, ਵਿਟਾਮਿਨ ਏ, ਲੋਹਾ, ਤਾਂਬਾ, ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ; ਜੋ ਇਮਿਊਨਿਟੀ ਵਧਾਉਣ ਨਾਲ ਕਈ ਹੋਰ ਬੀਮਾਰੀਆਂ ਨੂੰ ਰੋਕਦਾ ਹੈ, ਇਸ ਲਈ ਇਸ ਦੀ ਵਰਤੋਂ ਰੋਜ਼ਾਨਾ ਕੀਤਾ ਜਾਣਾ ਚਾਹੀਦਾ ਹੈ।

ਅੰਗੂਰ ’ਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ ਸਮੇਤ ਪੋਟਾਸ਼ੀਅਮ ਅਤੇ ਕੈਲਸ਼ੀਅਮ ਦੀ ਭਾਰੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਉਸ ਵਿੱਚ ਫ਼ਲੇਵੋਨੋਇਡ ਨਾਂਅ ਦਾ ਤਾਕਤਵਰ ਐਂਟੀ ਆਕਸੀਡੈਂਟ ਹੁੰਦਾ ਹੈ, ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਸਮਝਿਆ ਜਾਂਦਾ ਹੈ।

 

 

Related Post