ਫ਼ਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ । ਹਰ ਫ਼ਲ ਦੇ ਆਪਣੇ ਫਾਇਦੇ ਹੁੰਦੇ ਹਨ । ਕਿਉਂਕਿ ਫ਼ਲਾਂ ‘ਚ ਕਈ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ ਜੋ ਸਰੀਰ ‘ਚ ਕਈ ਕਮੀਆਂ ਨੂੰ ਦੂਰ ਕਰਦੇ ਹਨ । ਅੱਜ ਅਸੀਂ ਤੁਹਾਨੂੰ ਸੇਬ (Apple) ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਸੇਬ ‘ਚ ਆਇਰਨ, ਪ੍ਰੋਟੀਨ ਅਤੇ ਵਿਟਾਮਿਨ ਪਾਇਆ ਜਾਂਦਾ ਹੈ । ਇਸ ਦੇ ਨਾਲ ਹੀ ਕਾਰਬੋਹਾਈਡ੍ਰੇਟਸ ਵੀ ਪਾਏ ਜਾਂਦੇ ਹਨ । ਪਰ ਇਸ ਨੂੰ ਖਾਲੀ ਪੇਟ ਖਾਣਾ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ । ਕਿਉਂਕਿ ਸਵੇਰ ਸਮੇਂ ਸੇਬ ਖਾਣ ਦੇ ਨਾਲ ਪੂਰਾ ਦਿਨ ਸਰੀਰ ‘ਚ ਐਨਰਜੀ ਬਣੀ ਰਹਿੰਦੀ ਹੈ ।
image From google
ਹੋਰ ਪੜ੍ਹੋ : ਅਦਾਕਾਰਾ ਸ਼ਰਧਾ ਆਰੀਆ ਨੇ ਲਹਿੰਗਾ ਚੋਲੀ ‘ਚ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਜੇ ਸੇਬ ਨੂੰ ਸਵੇਰ ਸਮੇਂ ਖਾਧਾ ਜਾਂਦਾ ਹੈ ਤਾਂ ਸਰੀਰ ਸੇਬ ‘ਚ ਮੌਜੂਦ ਤੱਤਾਂ ਨੂੰ ਅਸਾਨੀ ਦੇ ਨਾਲ ਸੋਖ ਲੈਂਦਾ ਹੈ ।ਇਸ ‘ਚ ਮੌਜੂਦ ਤੱਤ ਇਮਿਊਨਿਟੀ ਮਜ਼ਬੂਤ ਰੱਖਣ ‘ਚ ਵੀ ਸਹਾਇਕ ਹੁੰਦੇ ਹਨ ।ਸੇਬ ‘ਚ ਮੌਜੂਦ ਵਿਟਾਮਿਨ ਸੀ, ਪ੍ਰੋਟੀਨ ਅਤੇ ਹੋਰ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੇ ਹਨ ।
image From Google
ਸੇਬ ਖਾਣ ਦੇ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ ਅਤੇ ਸੇਬ ‘ਚ ਮੌਜੂਦ ਫਾਈਬਰ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ । ਇਸ ਦੇ ਸੇਵਨ ਦੇ ਨਾਲ ਦਿਲ ਦੇ ਰੋਗਾਂ ਦਾ ਖਤਰਾ ਘੱਟਦਾ ਹੈ । ਇਸ ਤੋਂ ਇਲਾਵਾ ਜੇ ਤੁਸੀਂ ਆਪਣਾ ਭਾਰ ਘਟਾਉਣ ਦੀ ਇੱਛਾ ਰੱਖਦੇ ਹੋ ਤਾਂ ਤੁਹਾਨੂੰ ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਫਾਈਵਰ ਭਰਪੂਰ ਹੋਣ ਦੇ ਕਾਰਨ ਤੁਹਾਨੂੰ ਜ਼ਿਆਦਾ ਸਮੇਂ ਤੱਕ ਭੁੱਖ ਨਹੀਂ ਲੱਗਦੀ ।