ਨਾਸ਼ਤੇ ‘ਚ ਹਰ ਰੋਜ ਵ੍ਹਾਈਟ ਬਰੈੱਡ ਨਾਲ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

By  Shaminder May 28th 2022 06:29 PM

ਅੱਜ ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਇਸੇ ਕਾਰਨ ਲੋਕ ਦੀਆਂ ਖਾਣ ਦੀਆਂ ਆਦਤਾਂ ਵੀ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ । ਇਨ੍ਹਾਂ ਆਦਤਾਂ ਕਾਰਨ ਸਾਡੀ ਸਿਹਤ ‘ਚ ਲਗਾਤਾਰ ਗਿਰਾਵਟ ਆ ਰਹੀ ਹੈ । ਬਰੈੱਡ ਦਾ ਇਸਤੇਮਾਲ ਅੱਜ ਕੱਲ੍ਹ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਪਰ ਰੋਜ ਬਰੈੱਡ (White Bread) ਦਾ ਇਸਤੇਮਾਲ ਕਰਨ ਦੇ ਨਾਲ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ । ਪਹਿਲਾਂ ਜਿੱਥੇ ਲੋਕ ਸਵੇਰ ਦੇ ਸਮੇਂ ਹੈਵੀ ਖਾਂਦੇ ਸਨ ਤਾਂ ਕਿ ਸਾਰਾ ਦਿਨ ਊਰਜਾ ਦੇ ਨਾਲ ਭਰਪੂਰ ਰਹੇ ।

white bread-min image From google

ਹੋਰ ਪੜ੍ਹੋ : ਵ੍ਹੀਟ ਗ੍ਰਾਸ ਸਿਹਤ ਦੇ ਲਈ ਹੈ ਬਹੁਤ ਲਾਹੇਵੰਦ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ

ਪਰ ਉਸ ਦੀ ਥਾਂ ਬਰੈੱਡ ਨੇ ਲੈ ਲਈ ਹੈ ।ਤੁਸੀਂ ਹਰ ਰੋਜ਼ ਇਸ ਨੂੰ ਖਾ ਕੇ ਆਪਣੇ ਸਰੀਰ ਨੂੰ ਹੌਲੀ-ਹੌਲੀ ਖੋਖਲਾ ਕਰਕੇ ਆਪਣਾ ਨੁਕਸਾਨ ਕਰ ਰਹੇ ਹੋ।ਕਿਉਂਕਿ ਵ੍ਹਾਈਟ ਬਰੈੱਡ ਮੈਦੇ ਦੀ ਬਣੀ ਹੁੰਦੀ ਹੈ। ਇਹੀ ਕਾਰਨ ਹੈ ਕਿ ਇਸ ਦੇ ਸੇਵਨ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ।

white bread-min image From google

ਹੋਰ ਪੜ੍ਹੋ : ਤਾਂਬੇ ਦੇ ਬਰਤਨ ‘ਚ ਪਾਣੀ ਪੀਣਾ ਹੈ ਬਹੁਤ ਹੀ ਲਾਹੇਵੰਦ, ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

ਵ੍ਹਾਈਟ ਬਰੈੱਡ ਵਿੱਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਬਰੋਮੇਟ ਸਿਹਤ ਲਈ ਹਾਨੀਕਾਰਕ ਹੈ।ਇਸ ਦੇ ਲਗਾਤਾਰ ਸੇਵਨ ਨਾਲ ਤੁਹਾਨੂੰ ਸਿਹਤ ਸੰਬੰਧੀ ਵੱਡੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਉਂਝ ਵੀ ਸਿਹਤ ਮਾਹਿਰ ਚੋਕਰ ਵਾਲੀ ਰੋਟੀ ਦੀ ਸਲਾਹ ਦਿੰਦੇ ਹਨ ।

White bread

ਅਜਿਹੇ ‘ਚ ਵ੍ਹਾਈਟ ਬ੍ਰੈੱਡ ਦਾ ਜਿਆਦਾ ਸੇਵਨ ਸਰੀਰ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ । ਜੋ ਲੋਕ ਮੋਟੇ ਹਨ ਜਾਂ ਫਿਰ ਮੋਟਾਪਾ ਘੱਟ ਕਰਨਾ ਚਾਹੁੰਦੇ ਹਨ । ਉਨ੍ਹਾਂ ਦੇ ਲਈ ਤਾਂ ਵ੍ਹਾਈਟ ਬ੍ਰੈੱਡ ਹੋਰ ਵੀ ਜਿਆਦਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਸਿਹਤ ਨੂੰ ਹੋ ਸਕਦੇ ਨੇ । ਇਸ ਲਈ ਰੋਜਾਨਾ ਵ੍ਹਾਈਟ ਬ੍ਰੈੱਡ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ।

 

 

 

 

 

 

 

Related Post