ਨਿੱਕੀ ਅਵਾਜ਼ ਦੀ ਵੱਡੀ ਪਰਵਾਜ਼ “ਵੇ ਮੈਂ ਤੇਰੀ ਹੋਈ” ਨਾਲ ਡੇਬਉ ਕਰਨ ਜਾ ਰਹੀ ਹੈ ਸਿਮਰਨ ਰਾਜ

By  Gulshan Kumar March 17th 2018 09:33 AM

ਪੰਜਾਬੀ ਮਿਉਜ਼ਿਕ ਇੰਡਸਟਰੀ ਨੂੰ ਪੀਟੀਸੀ ਪੰਜਾਬੀ ਨੇ ਬਹੁਤ ਸਾਰੇ ਸਟਾਰ ਸਿੰਗਰਸ ਦਿੱਤੇ ਨੇ। ਤੇ ਉਸ ਸਟਾਰ ਸਿੰਗਰਸ ਦੀ ਲਿਸਟ ਵਿਚ ਇਕ ਹੋਰ ਨਾਮ ਜੁੜਨ ਜਾ ਰਿਹਾ ਹੈ। ਤੇ ਉਹ ਨਾਮ ਹੈ ਜੀ ਵੋਇਸ ਔਫ਼ ਪੰਜਾਬ ਛੋਟਾ ਚੈਂਪ ਸੀਜ਼ਨ 2 ਦੀ ਵਿਨਰ ਸਿਮਰਨ ਰਾਜ ਦਾ। ਸਿਮਰਨ ਰਾਜ ਨੇ ਵੋਇਸ ਔਫ਼ ਪੰਜਾਬ ਛੋਟਾ ਚੈਂਪ 2 ਦੌਰਾਨ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਉਸ ਤੋਂ ਬਾਦ ਸਿਮਰਨ ਰਾਜ ਕਈ ਹੋਰ ਰਿਅਲਟੀ ਸ਼ੌਅਸ ਵਿਚ ਵੀ ਨਜ਼ਰ ਆਈ। ਫ਼ਾਈਨਲੀ ਹੁਣ ਸਿਮਰਨ ਰਾਜ ਪੰਜਾਬੀ ਮਿਉਜ਼ਿਕ ਇੰਡਸਟਰੀ ਵਿਚ ਡੇਬਉ ਕਰਨ ਜਾ ਰਹੀ ਹੈ। ਤੇ ਉਹਨਾਂ ਦੇ ਟਾਈਟਲ ਟ੍ਰੈਕ ਦਾ ਨਾਮ ਹੈ “ਵੇ ਮੈਂ ਤੇਰੀ ਹੋਈ”।

ਸਿਮਰਨ ਰਾਜ ਨੇ ਆਪਣੇ ਡੇਬਉ ਬਾਰੇ ਸਾਰੀ ਜਾਣਕਾਰੀ ਆਪਣੀ ਫ਼ੇਸਬੁੱਕ ਪਰੋਫ਼ਾਈਲ ਤੇ ਸਾਝੀ ਕੀਤੀ। ਤੇ ਨਾਲ ਹੀ ਸਾਝਾ ਕੀਤਾ ਆਪਣੇ ਗਾਣੇ ਦਾ ਔਫ਼ੀਸ਼ੀਅਲ ਪੋਸਟਰ। ਫ਼ਿਲਹਾਲ ਜੇ ਉਹਨਾਂ ਦੇ ਗੀਤ ਦੀ ਗੱਲ ਕੀਤੀ ਜਾਵੇ ਤਾਂ ਗੀਤ ਦੇ ਬੋਲ ਲਿਖੇ ਨੇ ਧੰਮਾਂ ਸਰਹਿੰਦ ਵਾਲਾ ਨੇ। ਤੇ ਇਸ ਗੀਤ ਦਾ ਦਾ ਮਿਉਜ਼ਿਕ ਦਿੱਤਾ ਹੈ ਬੜੇ ਹੀ ਟੈਲੇਂਟਡ ਮਿਉਜ਼ਿਕ ਡਾਈਰੈਕਟਰ ਜਤਿੰਦਰ ਜੀਤੂ ਨੇ। ਤੇ ਇਸ ਗੀਤ ਨੂੰ ਬੜੀ ਹੀ ਖੂਬਸੂਰਤੀ ਨਾਲ ਸ਼ੂਟ ਕੀਤਾ ਹੈ ਪ੍ਰੀਤ ਬੋਦਲ ਨੇ। ਇਹ ਗੀਤ ਬਹੁਤ ਜਲਦੀ ਸਾਰਿਆਂ ਦੀ ਨਜ਼ਰ ਹੋਏਗਾ। ਤੇ ਸਾਨੂੰ ਉਮੀਦ ਹੈ ਕਿ ਜਿਸ ਤਰਾਂ ਸਿਮਰਨ ਰਾਜ ਨੇ ਵੋਇਸ ਔਫ਼ ਪੰਜਾਬ ਛੋਟਾ ਚੈਂਪ ਸੀਜ਼ਨ 2 ਦੌਰਾਨ ਸਾਰਿਆਂ ਦੇ ਦਿਲ ਜਿੱਤੇ ਸਨ, ਉਹ ਆਪਣੀ ਆਵਾਜ਼ ਦਾ ਜਾਦੂ ਆਪਣੇ ਪਹਿਲੇ ਗਾਣੇ ਦੌਰਾਨ ਵੀ ਬਰਕਰਾਰ ਰੱਖੇਗੀ।

Edited By: Gourav Kochhar

Related Post