ਪੀਟੀਸੀ ਨੈੱਟਵਰਕ ਦੀ ਨਵੀਂ ਪਹਿਲ, ਚੰਡੀਗੜ੍ਹ ’ਚ ਕਰਵਾਇਆ ਜਾ ਰਿਹਾ ਹੈ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’

By  Rupinder Kaler February 14th 2020 05:18 PM

ਪੀਟੀਸੀ ਨੈੱਟਵਰਕ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ, ਇਸ ਸਭ ਦੇ ਚੱਲਦੇ ਪੀਟੀਸੀ ਨੈੱਟਵਰਕ ਦੇ ਨਾਂਅ ਇੱਕ ਹੋਰ ਉਪਲਬਧੀ ਜੁੜ ਗਈ ਹੈ । ਪੀਟੀਸੀ ਨੈੱਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਕਰਵਾ ਰਿਹਾ ਹੈ । ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਪਹਿਲਾ ਉਪਰਾਲਾ ਹੈ । ਚੰਡੀਗੜ੍ਹ ਵਿੱਚ ਹੋਈ ਪ੍ਰੈੱਸ ਕਾਨਫਰੰਸ ਵਿੱਚ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜੀਡੈਂਟ ਰਬਿੰਦਰ ਨਾਰਾਇਣ ਨੇ ਕਿਹਾ ਕਿ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਜਿੱਥੇ ਨਵੇਂ ਕਲਾਕਾਰਾਂ ਨੂੰ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਣ ਵਿੱਚ ਮਦਦ ਕਰੇਗਾ ਉੱਥੇ ਫ਼ਿਲਮ ਇੰਡਸਟਰੀ ਵਿੱਚ ਨਾਂਅ ਬਨਾਉਣ ਦਾ ਮੌਕੇ ਵੀ ਦੇਵੇਗਾ ।

https://www.facebook.com/ptcpunjabi/videos/1907937799350460/?acontext=%7B%22action_history%22%3A%22%5B%7B%5C%22surface%5C%22%3A%5C%22page%5C%22%2C%5C%22mechanism%5C%22%3A%5C%22page_upcoming_events_card%5C%22%2C%5C%22extra_data%5C%22%3A%5B%5D%7D%5D%22%2C%22has_source%22%3Atrue%7D

ਉਹਨਾਂ ਨੇ ਕਿਹਾ ਕਿ ਇਸ ਸਮਾਰੋਹ ਵਿੱਚ ਨਵੇਂ ਮੁੰਡੇ ਕੁੜੀਆਂ ਨੂੰ ਸਿਨੇਮਾ ਜਗਤ ਦੀਆਂ ਬਰੀਕੀ ਸਿਖਾਈਆਂ ਜਾਣਗੀਆਂ, ਇਸ ਦੇ ਨਾਲ ਹੀ ਫ਼ਿਲਮੀ ਦੁਨੀਆ ਦੇ ਦਿੱਗਜਾਂ ਵੱਲੋਂ ਨੌਜਵਾਨਾਂ ਨੂੰ ਨਾਂਅ ਬਨਾਉਣ ਦੇ ਮੌਕੇ ਵੀ ਦਿੱਤੇ ਜਾਣਗੇ ।ਰਬਿੰਦਰ ਨਾਰਾਇਣ ਨੇ ਦੱਸਿਆ ਕਿ ਪੀਟੀਸੀ ਨੈੱਟਵਰਕ ਹਰ ਹਫ਼ਤੇ ਪੰਜਾਬੀ ਡਿਜੀਟਲ ਫ਼ਿਲਮ ਦਾ ਨਿਰਮਾਣ ਕਰਦਾ ਹੈ, ਤੇ ਪਿਛਲੇ ਇੱਕ ਸਾਲ ਵਿੱਚ ਉਹਨਾਂ ਵੱਲੋਂ 50 ਤੋਂ ਵੱਧ ਇਸ ਤਰ੍ਹਾਂ ਦੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ ।

https://www.instagram.com/p/B8iknQVoN7S/

ਇਹਨਾਂ ਫ਼ਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ । ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਵਿੱਚ ਜਿੱਥੇ 15 ਤੇ 16 ਫਰਵਰੀ ਨੂੰ ਨਵੇਂ ਅਦਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਲਈ ਇੱਕ ਵਰਕਸ਼ਾਪ ਲਗਾਈ ਜਾਵੇਗੀ ਉੱਥੇ ਨਵੇਂ ਅਦਾਕਾਰਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਦੇਣ ਲਈ ਆਡੀਸ਼ਨ ਵੀ ਲਏ ਜਾਣਗੇ ।

https://www.instagram.com/p/B8bNzNDFey1/

ਇੱਥੇ ਹੀ ਬਸ ਨਹੀਂ ਇਸ ਫ਼ਿਲਮ ਫੈਸਟੀਵਲ ਵਿੱਚ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ । ਇਸ ਵਰਕਸ਼ਾਪ ਤੋਂ ਬਾਅਦ ਯਾਨੀ 17 ਫਰਵਰੀ ਨੂੰ ਬਾਕਸ ਆਫ਼ਿਸ ਫਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ ।

Related Post