ਅੱਜ ਕੱਲ੍ਹ ਗਲੇ (throat) ਦੇ ਨਾਲ ਸਬੰਧਤ ਬੀਮਾਰੀਆਂ ‘ਚ ਇਜ਼ਾਫਾ ਹੋ ਰਿਹਾ ਹੈ । ਅਜਿਹਾ ਸਮਾਂ ਜਦੋਂ ਕਿ ਕੋੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ । ਪਰ ਤੁਸੀਂ ਵੀ ਕੁਝ ਘਰੇਲੂ ਉਪਾਅ (home remedies) ਅਪਣਾ ਕੇ ਗਲੇ ਨਾਲ ਸਬੰਧਤ ਬੀਮਾਰੀਆਂ ‘ਤੇ ਕਾਬੂ ਪਾ ਸਕਦੇ ਹੋ । ਕਈ ਵਾਰ ਲੋਕਾਂ ਦਾ ਗਲਾ ਥੋੜਾ ਜਿਹਾ ਖੱਟਾ ਮਿੱਠਾ ਖਾਣ ‘ਤੇ ਵੀ ਖਰਾਬ ਹੋ ਜਾਂਦਾ ਹੈ ਅਤੇ ਕਦੇ ਜ਼ਿਆਦਾ ਠੰਡਾ ਪਾਣੀ ਪੀਣ ਕਾਰਨ ਵੀ ਗਲਾ ਬੈਠ ਜਾਂਦਾ ਹੈ ।

ਹੋਰ ਪੜ੍ਹੋ : ਇਸ ਤਰੀਕੇ ਨਾਲ ਕਰੋ ਅੱਖਾਂ ਦੀ ਦੇਖਭਾਲ, ਕਈ ਬੀਮਾਰੀਆਂ ਰਹਿਣਗੀਆਂ ਦੂਰ
ਪਰ ਤੁਸੀਂ ਅਜਿਹੇ ‘ਚ ਦਵਾਈ ਲੈਣ ਲਈ ਭੱਜਦੇ ਹੋ । ਪਰ ਜ਼ਿਆਦਾ ਦਵਾਈਆਂ ਦਾ ਸੇਵਨ ਕਰਨ ਦੀ ਬਜਾਏ ਤੁਸੀਂ ਕੁਝ ਘਰੇਲੂ ਉਪਾਅ ਚੀਜ਼ਾਂ ਦਾ ਸੇਵਨ ਕਰਕੇ ਗਲੇ ਨਾਲ ਸਬੰਧਤ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹੋ । ਗਲਾ ਖਰਾਬ ਹੋਣ ‘ਤੇ ਤੁਸੀਂ ਸਭ ਤੋਂ ਪਹਿਲਾਂ ਦਵਾਈ ਲੈਣ ਦੀ ਬਜਾਏ ਗਰਮ ਪਾਣੀ ਅਤੇ ਨਮਕ ਦੇ ਗਰਾਰੇ ਕਰ ਸਕਦੇ ਹੋ । ਇਸ ਨਾਲ ਗਲੇ ਦੀ ਖਰਾਸ਼ ਤੋਂ ਤਾਂ ਰਾਹਤ ਮਿਲੇਗੀ ਹੀ ।

ਇਸ ਦੇ ਨਾਲ ਹੀ ਤੁਹਾਨੂੰ ਆਰਾਮ ਵੀ ਮਹਿਸੂਸ ਹੋਵੇਗਾ । ਅਦਰਕ ਨੂੰ ਐਂਟੀ ਬਾਈਟਿਕ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ। ਅਦਰਕ ‘ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਗਲੇ ਦੀ ਖਰਾਸ਼ ਨੂੰ ਦੂਰ ਕਰ ਦਿੰਦੇ ਹਨ । ਇਸ ਲਈ ਅਦਰਕ ਵਾਲੀ ਚਾਹ ਪੀਣ ਦੇ ਨਾਲ ਜਾਂ ਅਦਰਕ ਦਾ ਸੇਵਨ ਕਰਨ ਦੇ ਨਾਲ ਵੀ ਗਲੇ ਨੂੰ ਰਾਹਤ ਮਿਲਦੀ ਹੈ ।