ਕਈ ਤੱਤਾਂ ਨਾਲ ਭਰਪੂਰ ਹੁੰਦੇ ਹਨ ਛੋਲੇ, ਖਾਣ ਨਾਲ ਮਿਲਦੇ ਹਨ ਕਈ ਫਾਇਦੇ

By  Shaminder February 7th 2022 05:37 PM

ਅੱਜ ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਮਨੁੱਖ ਆਪਣੀ ਸਿਹਤ ਦਾ ਖਿਆਲ ਵੀ ਨਹੀਂ ਰੱਖ ਪਾਉਂਦਾ ਅਤੇ ਆਪਣੀ ਡਾਈਟ 'ਚ ਕਈ ਜ਼ਰੂਰੀ ਤੱਤ ਵੀ ਸ਼ਾਮਿਲ ਕਰ ਪਾਉਂਦਾ । ਜਿਸ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਅੱਜ ਅਸੀਂ ਤੁਹਾਨੂੰ ਭੁੱਜੇ ਹੋਏ ਛੋਲੇ (Grams)ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਛੋਲੇ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਮੰਨੇ ਜਾਂਦੇ ਹਨ । ਕਿਉਂਕਿ ਇਨ੍ਹਾਂ 'ਚ ਕਈ ਗੁਣ ਹੁੰਦੇ ਹਨ ।

chickpeas,, image From, google

 

ਹੋਰ ਪੜ੍ਹੋ  :   ਅਦਾਕਾਰੀ ਦੇ ਖੇਤਰ ‘ਚ ਨਹੀਂ ਜਾਣਾ ਚਾਹੁੰਦੀ ਸੀ ਰੇਖਾ, ਇੱਕ ਫੈਸਲੇ ਨੇ ਬਦਲ ਦਿੱਤਾ ਕਰੀਅਰ

ਭੁੰਨੇ ਹੋਏ ਛੋਲਿਆਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਚਿਕਨਾਈ, ਫਾਈਬਰ, ਕੈਲਸ਼ੀਅਮ, ਆਇਰਨ ਤੇ ਹੋਰ ਬਹੁਤ ਸਾਰੇ ਵਿਟਾਮਿਨ ਮੌਜੂਦ ਹੁੰਦੇ ਹਨ। ਇਸ ਲਈ, ਰੋਜ਼ਾਨਾ ਇੱਕ ਮੁੱਠੀ ਭੁੰਨੇ ਹੋਏ ਛੋਲਿਆਂ ਨੂੰ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਨੂੰ ਰੋਜ਼ ਸਵੇਰੇ ਦੁੱਧ ਅਤੇ ਮੱਖਣ ਦੇ ਨਾਲ ਖਾਣ ’ਤੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ, ਜੋ ਮਾਸਪੇਸ਼ੀਆਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦਾ ਹੈ।

Grams image From google

 

ਕਈ ਲੋਕ ਛੋਲਿਆਂ ਨੂੂੰ ਉਬਾਲ ਕੇ ਖਾਂਦੇ ਹਨ,ਕੋਈ ਉਂਝ ਭਿਉਂ ਕੇ ਖਾਂਦੇ ਹਨ ਅਤੇ ਕਈ ਪੁੰਗਰੇ ਹੋਏ ਛੋਲੇ ਖਾਣਾ ਪਸੰਦ ਕਰਦਾ ਹੈ।ਪਰ ਛੋਲਿਆਂ ਨੂੰ ਕਿਸੇ ਵੀ ਰੂਪ 'ਚ ਖਾਧਾ ਜਾਵੇ ਤਾਂ ਇਹ ਸਿਹਤ ਲਈ ਵਧੀਆ ਹੁੰਦਾ ਹੈ ।ਜੇ ਭੁੱਜੇ ਹੋਏ ਛੋਲਿਆਂ ਨੂੰ ਗੁੜ ਦੇ ਨਾਲ ਖਾਧਾ ਜਾਵੇ ਤਾਂ ਇਹ ਹੋਰ ਵੀ ਗੁਣਕਾਰੀ ਹੁੰਦੇ ਹਨ । ਕਿਉਂਕਿ ਇਸ ਤਰ੍ਹਾਂ ਛੋਲਿਆਂ ਨੂੰ ਖਾਣ ਦੇ ਨਾਲ ਜਿੱਥੇ ਸਰੀਰ ਨੂੰ ਐਨਰਜੀ ਮਿਲਦੀ ਹੈ । ਉੱਥੇ ਹੀ ਖੂਨ ਦੀ ਕਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਵੀ ਫਾਇਦਾ ਮਿਲਦਾ ਹੈ।

 

 

Related Post