ਅੰਗੂਰ ਹਨ ਸਿਹਤ ਦੇ ਲਈ ਬਹੁਤ ਲਾਭਦਾਇਕ, ਪਰ ਜ਼ਿਆਦਾ ਖਾਣ ਦੇ ਨਾਲ ਹੋ ਸਕਦਾ ਹੈ ਨੁਕਸਾਨ

By  Shaminder February 20th 2022 03:37 PM -- Updated: February 20th 2022 03:38 PM

ਫਲਾਂ ਦਾ ਓਨਾ ਹੀ ਜ਼ਿਆਦਾ ਸਰੀਰ ਲਈ ਮਹੱਤਵ ਹੈ ਜਿੰਨਾ ਕਿ ਰੋਟੀ ਦਾ ।ਪਰ ਜ਼ਿਆਦਾ ਅੰਗੂਰ (Grapes) ਖਾਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ ਇਸ ਦੇ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ।ਅੰਗੂਰ ਹਰ ਰੁੱੱਤ ‘ਚ ਮਿਲਣ ਵਾਲਾ ਫਲ ਹੈ ਅਤੇ ਇਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ ।ਅੱਜ ਅਸੀਂ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਅੰਗੂਰ ਖਾਣ ਦੇ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ ਦੱਸਾਂਗੇ । ਅੰਗੂਰ ‘ਚ ਕਈ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਲਾਭਦਾਇਕ ਹੁੰਦੇ ਹਨ ।ਪਰ ਜੇਕਰ ਤੁਸੀਂ ਅੰਗੂਰ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਦੇ ਕਈ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ।

grapes ,

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਵਿਆਹ ‘ਚ ਰਸ਼ਮੀ ਦੇਸਾਈ, ਹਿਮਾਂਸ਼ੀ ਖੁਰਾਣਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ, ਵੀਡੀਓ ਹੋ ਰਿਹਾ ਵਾਇਰਲ

ਅੰਗੂਰ ਜ਼ਿਆਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਭਾਰ ਵੱਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਜ਼ਿਆਦਾ ਮਿੱਠੀਆਂ ਚੀਜ਼ਾ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।ਇਸ ਦੇ ਨਾਲ ਹੀ ਗੁਰਦੇ ਦੀ ਸਮੱਸਿਆ ਦੇ ਨਾਲ ਜੂਝਣ ਵਾਲੇ ਵਿਅਕਤੀ ਨੂੰ ਅੰਗੂਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ।

grapes,, image From google

ਅੰਗੂਰ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਭਾਰ ਵਧਣ ਦੀ ਸਮੱਸਿਆ ਸਰਦੀਆਂ ਵਿੱਚ ਸਭ ਤੋਂ ਵੱਧ ਹੁੰਦੀ ਹੈ। ਅਜਿਹੇ 'ਚ ਅੰਗੂਰ ਖਾਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਅੰਗੂਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਅੰਗੂਰ 'ਚ ਪ੍ਰੋਟੀਨ, ਫੈਟ, ਫਾਈਬਰ, ਕਾਪਰ ਅਤੇ ਵਿਟਾਮਿਨ-ਕੇ ਅਤੇ ਥਿਆਮਿਨ ਵੀ ਮੌਜੂਦ ਹੁੰਦੇ ਹਨ। ਅਜਿਹੇ 'ਚ ਜ਼ਿਆਦਾ ਅੰਗੂਰ ਖਾਣ ਨਾਲ ਭਾਰ ਵਧ ਸਕਦਾ ਹੈ।ਤੁਹਾਨੂੰ ਵੀ ਅੰਗੂਰ ਵਧੀਆ ਲੱਗਦੇ ਹਨ ਅਤੇ ਤੁਸੀਂ ਬਹੁਤ ਜ਼ਿਆਦਾ ਇਸ ਦਾ ਸੇਵਨ ਕਰਦੇ ਹੋ ਤਾਂ ਥੋੜੇ ਸਾਵਧਾਨ ਹੋ ਜਾਓ ।

 

Related Post