ਡ੍ਰੈਗਨ ਫਲ ਦੀ ਹਰ ਰੋਜ ਕਰੋ ਵਰਤੋਂ ਇਹ ਬਿਮਾਰੀਆਂ ਰਹਿਣਗੀਆਂ ਦੂਰ

By  Rupinder Kaler November 23rd 2020 05:12 PM

ਡ੍ਰੈਗਨ ਫਲ ਵਿਟਾਮਿਨ-ਸੀ ਦਾ ਇੱਕ ਉੱਤਮ ਸਰੋਤ ਹੈ। ਵਿਟਾਮਿਨ ਸੀ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿਚ ਪ੍ਰਮੁੱਖਤਾ ਨਾਲ ਕੰਮ ਕਰਦਾ ਹੈ। ਇਹੀ ਕਾਰਨ ਹੈ ਕਿ ਇਹ ਫਲ ਸਰੀਰ ਵਿਚ ਕੋਰੋਨਾ ਦੀ ਲਾਗ ਅਤੇ ਡੇਂਗੂ ਬੁਖਾਰ ਤੋਂ ਬਚਾਅ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਡ੍ਰੈਗਨ ਫਲ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਡਰੈਗਨ ਦੇ ਫਲਾਂ ਵਿਚ ਫਾਈਬਰ ਭਰਪੂਰ ਹੁੰਦਾ ਹੈ।

dragon-fruit

ਹੋਰ ਪੜ੍ਹੋ :

ਇਹ ਹਨ ਇਮਿਊਨਿਟੀ ਵਧਾਉਣ ਵਾਲੇ ਫ਼ਲ, ਰੋਗਾਂ ਨਾਲ ਲੜਨ ਦੀ ਵਧਾਉਂਦੇ ਹਨ ਤਾਕਤ

ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ

dragon-fruits

ਇਸ ਲਈ ਇਸ ਨੂੰ ਖਾਣ ਨਾਲ ਪਾਚਨ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰਦੀ ਹੈ। ਇਹ ਫਲ ਡੇਂਗੂ ਤੋਂ ਬਚਾਅ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਹ ਸਾਡੇ ਸਰੀਰ ਵਿਚ ਪਲੇਟਲੇਟਾਂ ਦੀ ਗਿਣਤੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਡ੍ਰੈਗਨ ਫਲ ਵਿਚ ਬੀਟਾ ਕੈਰੋਟਿਨ ਅਤੇ ਲਾਇਕੋਪੀਨ ਹੁੰਦੇ ਹਨ।

dragon-fruits

ਜਿਨ੍ਹਾਂ ਦੀ ਖੁਰਾਕ ਵਿਚ ਇਹ ਤੱਤ ਹੁੰਦੇ ਹਨ, ਉਨ੍ਹਾਂ ਦੇ ਸਰੀਰ ਵਿਚ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਣ ਦੀ ਸੰਭਾਵਨਾ ਬਹੁਤ ਹੱਦ ਤੱਕ ਘੱਟ ਜਾਂਦੀ ਹੈ। ਡਰੈਗਨ ਦਾ ਫਲ ਸਾਡੇ ਸਰੀਰ ਦੇ ਸੈੱਲਾਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ।

Related Post