ਹਰੇ ਪਿਆਜ਼ ਵਿੱਚ ਹੁੰਦੇ ਹਨ ਕਈ ਜ਼ਰੂਰੀ ਤੱਤ, ਬਿਮਾਰੀਆਂ ਨੂੰ ਰੱਖਦਾ ਹੈ ਦੂਰ

By  Rupinder Kaler February 27th 2021 04:35 PM

ਹਰਾ ਪਿਆਜ਼ ਜਿੰਨਾ ਸਵਾਦੀ ਹੁੰਦਾ ਹੈ, ਉਸ ਤੋਂ ਕਈ ਗੁਣਾਂ ਜ਼ਿਆਦਾ ਇਸ ਦੇ ਫ਼ਾਇਦੇ ਵੀ ਹੁੰਦੇ ਹਨ। ਹਰੇ ਪਿਆਜ਼ ਵਿਚ ਘੱਟ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਭਾਰ ਘਟਾਉਣ ਵਿਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਹਰੇ ਪਿਆਜ਼ ਵਿਚ ਤਾਂਬਾ, ਫ਼ਾਸਫ਼ੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਕਰੋਮੀਅਮ ਅਤੇ ਰੇਸ਼ਾ ਵੀ ਵਧੀਆ ਸਰੋਤ ਹੁੰਦਾ ਹੈ।

ਹੋਰ ਪੜ੍ਹੋ :

ਸਤਿੰਦਰ ਸਰਤਾਜ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਕੀਤਾ ਯਾਦ

ਇਸ ਵਿਚ ਮੌਜੂਦ ਐਂਟੀਆਕਸੀਡੈਂਟ ਡੀਐਨਏ ਨੁਕਸਾਨ ਪਹੁੰਚਣ ਤੋਂ ਰੋਕਦੇ ਹਨ। ਇਸ ਵਿਚ ਮਿਲਣ ਵਾਲਾ ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਸਰਦੀ- ਜ਼ੁਕਾਮ ਤੋਂ ਰਾਹਤ ਪਾਉਣ ਲਈ ਹਰੇ ਪਿਆਜ਼ ਦਾ ਇਸਤੇਮਾਲ ਲਾਭਦਾਇਕ ਮੰਨਿਆ ਜਾਂਦਾ ਹੈ। ਹਰੇ ਪਿਆਜ਼ ਵਿਚ ਵਿਟਾਮਿਨ ਸੀ ਅਤੇ ਕੇ ਵੱਡੀ ਮਾਤਰਾ ਵਿਚ ਹੁੰਦੇ ਹਨ। ਇਹ ਹੱਡੀਆਂ ਦੀ ਕਿਰਿਆਸ਼ੀਲਤਾ ਨੂੰ ਬਣਾਈ ਰੱਖਣ ਲਈ ਵੀ ਫ਼ਾਇਦੇਮੰਦ ਹੈ।

Related Post