ਹਰੇ ਪਿਆਜ਼ ਦੇ ਹਨ ਬਹੁਤ ਫਾਇਦੇ, ਕਈ ਪੌਸ਼ਟਿਕ ਤੱਤਾਂ ਨਾਲ ਹੁੰਦਾ ਹੈ ਭਰਪੂਰ

By  Rupinder Kaler July 1st 2021 05:13 PM

ਹਰੇ ਪਿਆਜ਼ ਵਿਚ ਕਈ ਤਰ੍ਹਾਂ ਦੇ ਨਿਊਟਰੀਐਂਟਸ ਹੁੰਦੇ ਹਨ ਜੋ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਹਰੇ ਪਿਆਜ਼ ਵਿਚ ਘੱਟ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਭਾਰ ਘਟਾਉਣ ਵਿਚ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਹਰੇ ਪਿਆਜ਼ ਵਿਚ ਤਾਂਬਾ, ਫ਼ਾਸਫ਼ੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਕਰੋਮੀਅਮ ਅਤੇ ਰੇਸ਼ਾ ਵੀ ਵਧੀਆ ਸਰੋਤ ਹੁੰਦਾ ਹੈ।

ਹੋਰ ਪੜ੍ਹੋ :

ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਹੰਗਾਮਾ-2’ ਦਾ ਟ੍ਰੇਲਰ ਰਿਲੀਜ਼, ਵੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

ਜੇਕਰ ਅਸੀਂ ਅਪਣੀ ਡਾਈਟ ਵਿਚ ਇਸ ਨੂੰ ਰੋਜ਼ ਸ਼ਾਮਲ ਕਰਦੇ ਹਾਂ ਤਾਂ ਇਸ ਜ਼ਰੀਏ ਦਿਲ ਦੇ ਦੌਰੇ ਤੋਂ ਲੈ ਕੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਚ ਮਿਲਣ ਵਾਲਾ ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਸਰਦੀ- ਜ਼ੁਕਾਮ ਤੋਂ ਰਾਹਤ ਪਾਉਣ ਲਈ ਹਰੇ ਪਿਆਜ਼ ਦਾ ਇਸਤੇਮਾਲ ਲਾਭਦਾਇਕ ਮੰਨਿਆ ਜਾਂਦਾ ਹੈ। ਹਰੇ ਪਿਆਜ਼ ਵਿਚ ਵਿਟਾਮਿਨ ਸੀ ਅਤੇ ਕੇ ਵੱਡੀ ਮਾਤਰਾ ਵਿਚ ਹੁੰਦੇ ਹਨ। ਇਹ ਹੱਡੀਆਂ ਦੀ ਕਿਰਿਆਸ਼ੀਲਤਾ ਨੂੰ ਬਣਾਈ ਰੱਖਣ ਲਈ ਵੀ ਫ਼ਾਇਦੇਮੰਦ ਹੈ।

Related Post