ਹਰੇ ਮਟਰ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੇ, ਇਸ ਦੇ ਹੋਰ ਵੀ ਕਈ ਫਾਇਦੇ ਹਨ

By  Rupinder Kaler August 31st 2021 04:00 PM

ਹਰੇ ਮਟਰਾਂ (GREEN PEAS )ਵਿੱਚ ਕਈ ਔਸ਼ਧੀ ਗੁਣ ਹੁੰਦੇ ਹਨ, ਜਿਨਾਂ ਨਾਲ ਕਈ ਰੋਗਾਂ ਨੂੰ ਖ਼ਤਮ ਕਰਨ ਵਿੱਚ ਮਦਦ ਮਿਲਦੀ ਹੈ । ਮਟਰਾਂ ਵਿੱਚ ਕੈਲੋਰੀ, ਕਾਰਬੋਹਾਈਡ੍ਰੇਟ, ਫ਼ਾਈਬਰ, ਪ੍ਰੋਟੀਨ, ਵਿਟਾਮਿਨ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ। ਹਰੇ ਮਟਰ (GREEN PEAS ) ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਮਟਰ ਖਾਣ (GREEN PEAS ) ਦਾ ਸਭ ਤੋਂ ਵੱਡਾ ਫ਼ਾਇਦਾ ਹੈ ਕਿ ਇਹ ਕੈਲੇਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ ਅਤੇ ਤੁਹਾਨੂੰ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ।

ਹੋਰ ਪੜ੍ਹੋ :

ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਹੋਏ ਖੁਸ਼, ‘ਜੁਦਾ-3’ ਦਾ ਪਹਿਲਾ ਗੀਤ ‘ਚੱਲ ਜਿੰਦੀਏ’ ਹੋਇਆ ਰਿਲੀਜ਼,ਦੇਖੋ ਵੀਡੀਓ

ਦਿਲ ਦੇ ਰੋਗੀਆਂ ਲਈ ਤਾਂ ਹਰੇ ਮਟਰ (GREEN PEAS ) ਦੀ ਵਰਤੋਂ ਬਹੁਤ ਹੀ ਫ਼ਾਇਦੇਮੰਦ ਹੈ। ਰੋਜ਼ਾਨਾ ਹਰੇ ਮਟਰ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਆਕਾਰ ’ਚ ਭਾਵੇਂ ਹੀ ਮਟਰ ਛੋਟੇ ਹਨ ਪਰ ਇਹ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾ ਸਕਦਾ ਹੈ।

ਇਸ ਨੂੰ ਨਿਯਮਿਤ ਖਾਣ ਨਾਲ ਕੈਂਸਰ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਖ਼ਾਸ ਤੌਰ ’ਤੇ ਪੇਟ ਦੇ ਕੈਂਸਰ ’ਚ ਮਟਰ ਬਹੁਤ ਹੀ ਲਾਭਕਾਰੀ ਹੈ। ਗਰਭਵਤੀ ਔਰਤਾਂ ਲਈ ਹਰੇ ਮਟਰ ਕਾਫ਼ੀ ਫਾਇਦੇਮੰਦ ਹਨ। ਹਰੇ ਮਟਰ ’ਚ ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨ ਕੇ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦੀ ਹੈ।

Related Post