ਕਾਲੀ ਮਿਰਚ ਸਿਰਫ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ, ਕਈ ਬਿਮਾਰੀਆਂ ਨੂੰ ਵੀ ਰੱਖਦੀ ਹੈ ਦੂਰ

By  Rupinder Kaler December 12th 2020 05:37 PM

ਕਾਲੀ ਮਿਰਚ ਸਿਰਫ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ ਬਲਕਿ ਕਈ ਬਿਮਾਰੀਆਂ ਨੂੰ ਵੀ ਦੂਰ ਰੱਖਦੀ ਹੈ । 2 ਗ੍ਰਾਮ ਕਾਲੀ ਮਿਰਚ ਦੇ ਪਾਊਡਰ ਨੂੰ ਗੁੜ ਵਿਚ ਮਿਲਾ ਕੇ ਖਾਣ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਕਾਲੀ ਮਿਰਚ ਦੇ ਪਾਊਡਰ ਨੂੰ ਸੁੰਘਣ ਨਾਲ ਵਾਰ-ਵਾਰ ਛਿੱਕਣ ਅਤੇ ਸਿਰ ਦਰਦ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

ਹੋਰ ਪੜ੍ਹੋ :

ਅਮਰਿੰਦਰ ਗਿੱਲ ਨੇ ਕਿਸਾਨਾਂ ਦੇ ਸਮਰਥਨ ’ਚ ਕੀਤਾ ਵੱਡਾ ਐਲਾਨ, ਅੰਬਾਨੀ ਦੀ ਰਿਲਾਇੰਸ ਤੇ ਜੀਓ ਨੂੰ ਇਹ ਕੰਮ ਕਰਕੇ ਦਿੱਤਾ ਵੱਡਾ ਝਟਕਾ

ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਸੰਗਤਾਂ ਨੂੰ ਦਿੱਤੀ ਵਧਾਈ

black-pepper

ਰੋਜ਼ਾਨਾ ਕਾਲੀ ਮਿਰਚ ਨੂੰ ਘਿਉ ਅਤੇ ਸ਼ੱਕਰ ਵਿਚ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਨਾਲ ਹੀ ਇਸ ਨਾਲ ਜੁੜੇ ਰੋਗ ਵੀ ਦੂਰ ਹੋ ਜਾਂਦੇ ਹਨ। ਨਕਸੀਰ ਦੇ ਫੁੱਟਣ 'ਤੇ ਇਸ ਨੂੰ ਰੋਕਣ ਲਈ ਕਾਲੀ ਮਿਰਚ ਨੂੰ ਪੀਸ ਕੇ ਦਹੀਂ ਅਤੇ ਗੁੜ 'ਚ ਮਿਲਾ ਕੇ ਖਾਓ। ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ। ਰੋਜ਼ਾਨਾ ਸਵੇਰੇ ਕਾਲੀ ਮਿਰਚ ਵਿਚ ਮੱਖਣ ਅਤੇ ਮਿਸ਼ਰੀ ਮਿਲਾ ਕੇ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।

black-pepper

ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ 1 ਗ੍ਰਾਮ ਕਾਲੀ ਮਿਰਚ ਪਾਊਡਰ ਨੂੰ ਨਿੰਬੂ ਅਤੇ ਅਦਰਕ ਦੇ ਰਸ ਵਿਚ ਮਿਲਾ ਕੇ ਪੀਓ।ਸਰਦੀ ਵਿਚ ਸਰੀਰ ਨੂੰ ਗਰਮ, ਕਫ ਅਤੇ ਛਾਤੀ ਨੂੰ ਠੀਕ ਕਰਨ ਲਈ ਕਾਲੀ ਮਿਰਚ ਨੂੰ ਚਾਹ ਜਾਂ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ। ਸਰਦੀ ਵਿਚ ਕਾਲੀ ਮਿਰਚ ਦੀ ਗਰਮ ਪਾਣੀ ਨਾਲ ਵਰਤੋਂ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ।

black-pepper

ਐਸੀਡਿਟੀ, ਖਾਂਸੀ, ਖੱਟੇ ਡਕਾਰ, ਗਲੇ ਵਿਚ ਇਨਫੈਕਸ਼ਨ ਨੂੰ ਦੂਰ ਕਰਨ ਲਈ ਇਕ ਕੱਪ ਪਾਣੀ ਵਿਚ ਕਾਲੀ ਮਿਰਚ, ਨਿੰਬੂ ਦਾ ਰਸ, ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਪੀ ਲਓ। ਦਿਨ ਵਿਚ 2 ਵਾਰ ਕਾਲੀ ਮਿਰਚ ਨੂੰ 21 ਸੌਗੀ ਦੇ ਦਾਣਿਆਂ ਨਾਲ ਭੁੰਨ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਲੋਅ ਹੋਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

Related Post