ਸ਼ੂਗਰ ਲੈਵਲ ਕੰਟਰੋਲ ਵਿੱਚ ਰੱਖਣਾ ਹੈ ਤਾਂ ਹਰ ਰੋਜ ਖਾਓ ਅਮਰੂਦ

By  Rupinder Kaler November 6th 2020 07:00 PM -- Updated: November 6th 2020 07:02 PM

ਅਮਰੂਦ ਅਜਿਹਾ ਫ਼ਲ ਹੈ ਜਿਸ ਵਿੱਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ ।ਅਜਿਹੇ ਤੱਤਾਂ ਕਰਕੇ ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਅਮਰੂਦ ਫ਼ਲ ਵਿਚ ਫ਼ਾਈਬਰ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ, ਜੋ ਸ਼ੂਗਰ ਵਾਲੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ ।

guava

ਹੋਰ ਪੜ੍ਹੋ :

ਜ਼ਿਆਦਾ ਟੀਵੀ ਵੇਖਣ ਨਾਲ ਹੋ ਸਕਦੇ ਹਨ ਇਹ ਨੁਕਸਾਨ

ਸਿਹਤਮੰਦ ਰਹਿਣ ਲਈ ਹਰ ਰੋਜ ਖਾਓ ਬਰੋਕਲੀ

ਇਸ ਨੂੰ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ। ਅਮਰੂਦ ਦੇ ਬੀਜ ਵੀ ਬਹੁਤ ਗੁਣਕਾਰੀ ਹਨ। ਇਸ ਨਾਲ ਢਿੱਡ ਦੀ ਸਫ਼ਾਈ ਹੋ ਜਾਂਦੀ ਹੈ। ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਅਮਰੂਦ ਭਾਰ ਘਟਾਉਣ ਵਿਚ ਬਹੁਤ ਸਹਾਇਕ ਸਾਬਤ ਹੁੰਦਾ ਹੈ।

guava

ਅਮਰੂਦ ਫਲ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਨਸਾਂ ਨੂੰ ਆਰਾਮ ਮਿਲਦਾ ਹੈ। ਇਸ ਨੂੰ ਖਾਣ ਨਾਲ ਖ਼ੂਨ ਦੇ ਦੌਰੇ ਵਿਚ ਸੁਧਾਰ ਹੁੰਦਾ ਹੈ। ਮਾਨਸਕ ਤਣਾਅ ਦੂਰ ਹੁੰਦਾ ਹੈ।

guava

ਅਮਰੂਦ ਵਿਚ ਵਿਟਾਮਿਨ-ਏ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰਖਦੀ ਹੈ। ਇਸ ਤੋਂ ਇਲਾਵਾ ਅਮਰੂਦ ਵਿਚ ਵਿਟਾਮਿਨ ਸੀ ਵੀ ਹੁੰਦਾ ਹੈ, ਜੋ ਬੀਮਾਰੀਆਂ ਨੂੰ ਸਰੀਰ ਤੋਂ ਦੂਰ ਕਰਦਾ ਹੈ।

Related Post