ਬਿਮਾਰੀਆਂ ਤੋਂ ਬਚਣਾ ਹੈ ਤਾਂ ਹਰ ਰੋਜ ਪੀਓ ਸੰਤਰੇ ਦਾ ਜੂਸ

By  Rupinder Kaler November 3rd 2020 05:14 PM

ਇਮਿਯੂਨ ਸਿਸਟਮ ਮਜ਼ਬੂਤ ਕਰਨ ਲਈ ਸੰਤਰੇ ਦਾ ਜੂਸ ਬਹੁਤ ਫਾਇਦੇਮੰਦ ਹੈ। ਸੰਤਰੇ ਸਬੰਧੀ ਯੂਨਾਇਟੇਡ ਸਟੇਟ ਡਿਪਾਰਟਮੈਂਟ ਐਗਰੀਕਲਚਰ ਦੁਆਰਾ ਕੀਤੀ ਗਈ ਰਿਸਰਚ ਅਨੁਸਾਰ 100 ਗ੍ਰਾਮ ਸੰਤਰੇ ਵਿਚ ਕਰੀਬ 53.2 ਗ੍ਰਾਮ ਵਿਟਾਮਿਨ ਸੀ ਹੁੰਦਾ ਹੈ।

orange-juice

ਹੋਰ ਪੜ੍ਹੋ :-

ਗੁਰਲੇਜ ਅਖਤਰ ਅਤੇ ਜੌਰਡਨ ਸੰਧੂ ਦਾ ਨਵਾਂ ਗੀਤ ‘ਇਨਫੋ’ ਹੋਇਆ ਰਿਲੀਜ਼

ਇਸ ਵਜ੍ਹਾ ਕਰਕੇ ਅਦਾਕਾਰਾ ਕਾਜਲ ਅਗਰਵਾਲ ਨੇ ਕੋਰੋਨਾ ਕਾਲ ਵਿੱਚ ਕਰਵਾਇਆ ਵਿਆਹ

ਸੈਂਟਰਸ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਵਿਟਾਮਿਨ ਸੀ ਸਰਦੀ, ਖਾਂਸੀ ਅਤੇ ਫਲੂ ਵਰਗੇ ਲੱਛਣਾਂ ਨੂੰ ਘਟ ਕਰਨ ਵਿਚ ਮਦਦ ਕਰ ਸਕਦਾ ਹੈ ਇਸ ਲਈ ਸੰਤਰੇ ਦੇ ਜੂਸ ਰਾਹੀਂ ਤੁਹਾਨੂੰ ਵਿਟਾਮਿਨ ਸੀ ਮਿਲੇਗੀ ਜੋ ਕਿ ਤੁਹਾਨੂੰ ਕੋਲਡ ਅਤੇ ਫਲੂ ਵਰਗੀਆਂ ਬਿਮਾਰੀਆਂ ਤੋਂ ਬਚਾਵੇਗੀ ਅਤੇ ਨਾਲ ਹੀ ਕਈ ਖਤਰਿਆਂ ਤੋਂ ਵੀ ਦੂਰ ਰੱਖਣ ਵਿਚ ਮਦਦ ਕਰ ਸਕਦਾ ਹੈ।

orange-juice

ਬਾਇਓਟੈਕਨਾਲੌਜੀ ਜਾਣਕਾਰੀ ਦੇ ਨੈਸ਼ਨਲ ਸੈਂਟਰ ਦੁਆਰਾ ਜਾਰੀ ਕੀਤੀ ਗਈ ਖੋਜ ਵਿਚ ਇਸ ਗੱਲ ਦਾ ਸਬੂਤ ਹੈ ਕਿ ਸੰਤਰੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਐਂਟੀ-ਆਕਸੀਡੈਂਟ ਵਜੋਂ ਵੀ ਕੰਮ ਕਰਦੇ ਹਨ। ਇਸ ਦੇ ਕਾਰਨ ਇਹ ਇਮਿਯੂਨ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਤੁਹਾਡੀ ਸਰਗਰਮ ਭੂਮਿਕਾ ਅਦਾ ਕਰ ਸਕਦਾ ਹੈ ਅਤੇ ਤੁਹਾਡੇ ਇਮਿਯੂਨ ਸੈੱਲਾਂ ਦੀ ਮੁਰੰਮਤ ਕਰਨ ਨਾਲ ਐਂਟੀ- ਬਾਡੀਜ਼ ਨੂੰ ਤੁਹਾਡੇ ਸਰੀਰ ਵਿਚ ਦਾਖਲ ਹੋਣ ਤੋਂ ਰੋਕ ਦੇਵੇਗਾ ਅਤੇ ਤੁਸੀਂ ਕਈ ਤਰ੍ਹਾਂ ਦੇ ਫਲੂ ਦੇ ਲੱਛਣ ਜਿਵੇਂ ਕਿ ਜ਼ੁਕਾਮ ਅਤੇ ਵਾਇਰਸ ਤੋਂ ਛੁਟਕਾਰਾ ਪਾ ਸਕਦੇ ਹੋ।

orange-juice

ਇਸ ਲਈ ਰਿਪੋਰਟਸ ਅਤੇ ਰਿਸਰਚ ਮੁਤਾਬਕ ਤੁਸੀਂ ਅਪਣੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਸੰਤਰੇ ਦਾ ਜੂਸ ਸ਼ਾਮਿਲ ਕਰ ਕੇ ਅਪਣੇ ਇਮਿਯੂਨ ਸਿਸਟਮ ਨੂੰ ਮਜ਼ਬੂਤ ਕਰ ਸਕਦੇ ਹੋ।

Related Post