ਪੌਸ਼ਟਿਕ ਤੱਤਾਂ ਦੀ ਖਾਣ ਹੈ ਪਪੀਤਾ, ਹਰ ਬਿਮਾਰੀ ਨੂੰ ਰੱਖਦਾ ਹੈ ਦੂਰ

By  Rupinder Kaler October 31st 2020 04:41 PM

ਪਪੀਤੇ ਅਜਿਹਾ ਫਲ ਹੈ ਜਿਸ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਹਨ । ਇਸ ਵਿੱਚ ਵਿਟਾਮਿਨ, ਕੈਲਸੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਵਧੇਰੇ ਮਾਤਰਾ ਵਿੱਚ ਹੁੰਦਾ ਹੈ । ਜਿਸ ਕਰਕੇ ਪੇਟ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਇਸ ਨਾਲ ਦੂਰ ਹੋ ਜਾਂਦੀਆਂ ਹਨ ।

ਹੋਰ ਪੜ੍ਹੋ :-

ਇਹ ਚੀਜ਼ ਖਾ ਕੇ ਤੁਸੀਂ ਵੀ ਆਪਣੇ ਵਜ਼ਨ ਨੂੰ ਕਰ ਸਕਦੇ ਹੋ ਘੱਟ

ਜਿਮੀਕੰਦ ਸਬਜ਼ੀ ਹੋਣ ਦੇ ਨਾਲ-ਨਾਲ ਹੈ ਜੜ੍ਹੀ-ਬੂਟੀ, ਇਹਨਾਂ ਬਿਮਾਰੀਆਂ ਨੂੰ ਰੱਖਦੀ ਹੈ ਦੂਰ

papaya

ਪਪੀਤੇ ਦੇ ਪੱਤਿਆਂ ਦਾ ਰਸ ਸਰੀਰ ‘ਚ ਪਲੇਟਲੈਟ ਦੀ ਗਿਣਤੀ ਨੂੰ ਵਧਾਉਂਦਾ ਹੈ। ਇਸ ਨਾਲ ਡੇਂਗੂ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਪਪੀਤੇ ‘ਚ ਵਿਟਾਮਿਨ, ਫਾਈਬਰ, ਐਂਟੀ-ਏਜਿੰਗ ਗੁਣ ਹੁੰਦੇ ਹਨ। ਇਸ ਦਾ ਨਿਯਮਤ ਰੂਪ ਨਾਲ ਸੇਵਨ ਕਰਨ ਨਾਲ ਕੋਲੈਸਟ੍ਰੋਲ ਕੰਟਰੋਲ ‘ਚ ਰਹਿੰਦਾ ਹੈ। ਇਸਦੇ ਨਾਲ ਦਿਲ ਨਾਲ ਸਬੰਧਿਤ ਬਿਮਾਰੀਆਂ ਹੋਣ ਦਾ ਖਤਰਾ ਘੱਟ ਹੁੰਦਾ ਹੈ।

papaya

ਪਪੀਤੇ ਦੇ ਪੱਤੇ ਧੋਵੋ ਅਤੇ ਉਨ੍ਹਾਂ ਨੂੰ ਪੀਸ ਲਓ। ਥੋੜਾ ਜਿਹਾ ਪਾਣੀ ਮਿਲਾਓ ਅਤੇ ਮਿਕਸ ਕਰੋ। ਤਿਆਰ ਕੀਤਾ ਜੂਸ ਪੁਣ ਲਓ। ਇਸ ਦੀ ਕੁੜੱਤਣ ਦੂਰ ਕਰਨ ਲਈ ਇਸ ‘ਚ ਸ਼ਹਿਦ ਮਿਲਾ ਕੇ ਪੀਓ। ਪਪੀਤੇ ‘ਚ ਇਕ ਤੱਤ ਪਾਇਆ ਜਾਂਦਾ ਹੈ ਜਿਸ ਨੂੰ ਪਪਾਇਨ ਕਹਿੰਦੇ ਹਨ। ਇਸ ਨੂੰ ਖਾਣ ਨਾਲ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ।

papaya

 

ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਬਹੁਤ ਸਾਰੀਆਂ ਔਰਤਾਂ ਨੂੰ ਪੀਰੀਅਡ ਦੇ ਦੌਰਾਨ ਪੇਟ ਦਰਦ ਸਹਿਣ ਨਹੀਂ ਹੁੰਦਾ। ਇਸਦੇ ਨਾਲ ਹੀ, ਕਿਸੇ ਨੂੰ ਪੇਟ ਦੇ ਕੜਵੱਲ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ਵਿਚ ਕੱਚੇ ਪਪੀਤੇ ਜਾਂ ਇਸ ਦੇ ਪੱਤਿਆਂ ਦਾ ਰਸ ਪੀਣਾ ਲਾਭਕਾਰੀ ਹੁੰਦਾ ਹੈ।

Related Post