ਸਫੇਦ ਵਾਲਾਂ ਦੀ ਸਮੱਸਿਆ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

By  Shaminder February 14th 2022 05:59 PM -- Updated: February 14th 2022 06:01 PM

ਅੱਜ ਕੱਲ੍ਹ ਹਰ ਕੋਈ ਸਫੇਦ ਵਾਲਾਂ (White Hair) ਦੀ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਅਤੇ ਕਈ ਬੱਚਿਆਂ ਨੂੰ ਵੀ ਸਫੇਦ ਵਾਲਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਕੱਲ੍ਹ ਦੀ ਤਣਾਅ ਭਰੀ ਜ਼ਿੰਦਗੀ ਅਤੇ ਸਹੀ ਖੁਰਾਕ ਨਾ ਮਿਲਣ ਕਾਰਨ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਤੁਸੀਂ ਵੀ ਕੁਝ ਤਰੀਕੇ ਅਪਣਾ ਕੇ ਸਫੇਦ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਸਫੇਦ ਵਾਲਾਂ ਤੋਂ ਛੁਟਕਾਰਾ ਪਾਉਣ ਦੇ ਕੁਝ ਤਰੀਕੇ ਦੱਸਾਂਗੇ । ਕਈ ਵਾਰ ਲੋਕ ਕੈਮੀਕਲਯੁਕਤ ਕਲਰ ਵਾਲਾਂ ਨੂੰ ਕਾਲੇ ਕਰਨ ਦੇ ਲਈ ਇਸਤੇਮਾਲ ਕਰਦੇ ਹਨ ।

white hair image From google

ਹੋਰ ਪੜ੍ਹੋ : ਵੈਲੇਂਟਾਈਨ ਡੇ ‘ਤੇ ਰਾਕੇਸ਼ ਬਾਪਤ ਨੇ ਸ਼ਮਿਤਾ ਸ਼ੈੱਟੀ ਨੂੰ ਕਿੱਸ ਕਰਕੇ ਕੀਤਾ ਪਿਆਰ ਦਾ ਇਜ਼ਹਾਰ, ਵੀਡੀਓ ਵਾਇਰਲ

ਪਰ ਇਹ ਸਿਰ ਦੀ ਸਕਿਨ ਦੇ ਨਾਲ ਨਾਲ ਵਾਲਾਂ ਲਈ ਵੀ ਘਾਤਕ ਸਾਬਿਤ ਹੋ ਸਕਦਾ ਹੈ । ਇਸ ਲਈ ਤੁਸੀਂ ਆਪਣੇ ਵਾਲਾਂ ਨੂੰ ਨੈਚੁਰਲ ਰੰਗਤ ਦੇਣ ਦੇ ਲਈ ਆਂਵਲੇ ਦਾ ਇਸਤੇਮਾਲ ਕਰ ਸਕਦੇ ਹੋ ।ਸਫੇਦ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਾਲਾ ਕਰਨ ਲਈ ਆਂਵਲਾ ਅਤੇ ਰੀਠਾ ਨੂੰ ਰਾਮਬਾਣ ਮੰਨਿਆ ਗਿਆ ਹੈ।

awala paste,

ਆਂਵਲੇ ਅਤੇ ਰੀਠੇ ਦੇ ਪਾਊਡਰ ਨੂੰ ਲੋਹੇ ਦੇ ਕੜਾਹੀ ਜਾਂ ਕਿਸੇ ਭਾਂਡੇ ਵਿਚ ਰਾਤ ਭਰ ਭਿਓਂ ਕੇ ਰੱਖੋ, ਫਿਰ ਸਵੇਰੇ ਇਸ ਨੂੰ ਵਾਲਾਂ ਵਿਚ ਚੰਗੀ ਤਰ੍ਹਾਂ ਲਗਾਓ, ਖਾਸ ਕਰਕੇ ਸਫੇਦ ਵਾਲਾਂ 'ਤੇ। ਫਿਰ ਸੁੱਕਣ ਤੋਂ ਬਾਅਦ ਧੋ ਲਓ। ਇਸ ਨੂੰ ਹਫਤੇ 'ਚ 2-3 ਵਾਰ ਕਰਨ ਨਾਲ ਜਲਦੀ ਫਾਇਦਾ ਮਿਲੇਗਾ ਇਸ ਤੋਂ ਇਲਾਵਾ ਹੱਥਾਂ ਨੂੰ ਲਗਾਉਣ ਵਾਲੀ ਮਹਿੰਦੀ ‘ਚ ਆਂਵਲੇ ਵਾਲੇ ਪਾਊਡਰ ਦਾ ਪਾਣੀ ਪਾ ਕੇ ਵੀ ਵਾਲਾਂ ‘ਚ ਲਾਇਆ ਜਾ ਸਕਦਾ ਹੈ । ਇਸ ਦਾ ਇਸਤੇਮਾਲ ਲਗਾਤਾਰ ਕਰਨ ਦੇ ਨਾਲ ਲਾਭ ਮਿਲ ਸਕਦਾ ਹੈ ।ਇਸ ਦੇ ਨਾਲ ਹੀ ਵਾਲਾਂ ‘ਚ ਸਮੇਂ ਸਿਰ ਤੇਲ ਜ਼ਰੂਰ ਲਗਾਓ ਕਿਉਂਕਿ ਵਾਲਾਂ ਨੂੰ ਵੀ ਜੇ ਲੋੜੀਂਦੀ ਖੁਰਾਕ ਨਹੀਂ ਮਿਲੇਗੀ ਤਾਂ ਇਹ ਆਪਣੀ ਚਮਕ ਅਤੇ ਰੰਗਤ ਗੁਆ ਦੇਣਗੇ ।

 

 

Related Post