ਇਹ ਤਰੀਕਾ ਅਪਣਾ ਕੇ ਤੁਸੀਂ ਵੀ ਘੱਟ ਕਰ ਸਕਦੇ ਹੋ ਮੋਟਾਪਾ

By  Shaminder May 12th 2022 06:17 PM -- Updated: May 12th 2022 06:19 PM

ਮੋਟਾਪਾ ਅੱਜ ਹਰ ਕਿਸੇ ਦੇ ਲਈ ਸਮੱਸਿਆ ਬਣ ਚੁੱਕਿਆ ਹੈ । ਮੋਟਾਪੇ (Fat)ਦੇ ਕਾਰਨ ਜਿੱਥੇ ਸਰੀਰ ਬੇਡੌਲ ਅਤੇ ਬਦਸੂਰਤ ਦਿਖਾਈ ਦੇਣ ਲੱਗ ਪੈਂਦਾ ਹੈ । ਉੱਥੇ ਹੀ ਮੋਟਾਪਾ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਜਾਂਦਾ ਹੈ । ਮੋਟਾਪਾ ਘਟਾਉਣ ਲਈ ਜਿੱਥੇ ਅਸੀਂ ਕਈ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਹਾਂ । ਇਸਦੇ ਨਾਲ ਆਪਣੀ ਡਾਈਟ ‘ਚ ਵੀ ਕਈ ਤਰ੍ਹਾਂ ਦੇ ਬਦਲਾਅ ਕਰਦੇ ਹਾਂ ।

lemon-for-weight-loss,-m image From google

ਹੋਰ ਪੜ੍ਹੋ : ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਡਾਈਟ ਵਿੱਚ ਸ਼ਾਮਿਲ ਕਰੋ ਅਰਬੀ ਦੀ ਸ਼ਬਜੀ

ਪਰ ਕਈ ਵਾਰ ਅਸੀਂ ਇੱਕਦਮ ਹੀ ਆਪਣੀ ਡਾਈਟ ਘੱਟ ਕਰ ਦਿੰਦੇ ਹਾਂ ਜਿਸ ਕਾਰਨ ਸਾਡੇ ਸਰੀਰ ‘ਤੇ ਗਲਤ ਪ੍ਰਭਾਵ ਪੈਂਦਾ ਹੈ ।ਇਸ ਦੇ ਨਾਲ ਹੀ ਵਧੀਆ ਫੈਟ ਵੀ ਘਟ ਸਕਦੀ ਹੈ । ਕਿਉਂਕਿ ਕੁਝ ਅਜਿਹੇ ਭੋਜਨ ਵੀ ਹਨ ਜੋ ਸਰੀਰ ਲਈ ਵਧੀਆ ਹੁੰਦੇ ਹਨ ਅਤੇ ਇਸ ਦੇ ਨਾਲ ਮੋਟਾਪਾ ਵੀ ਨਹੀਂ ਹੁੰਦਾ ।

weight ,,, image From google

ਹੋਰ ਪੜ੍ਹੋ :ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੀਓ ਜੌਂਆਂ ਦਾ ਪਾਣੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ 

ਸੋਇਆ ਮਿਲਕ ਬਹੁਤ ਤਾਕਤਵਰ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਤੁਹਾਨੂੰ ਗੁੱਡ ਫੈਟ ਦੀ ਵੀ ਕਮੀ ਨਹੀਂ ਹੋਵੇਗੀ । ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ ।ਜੈਤੁਨ ਦਾ ਤੇਲ ਵੀ ਵਧੀਆ ਮੰਨਿਆਂ ਜਾਂਦਾ ਹੈ ।

Weight

ਜੇ ਤੁਸੀਂ ਦੇਸੀ ਘਿਓ ਖਾਣ ਦੇ ਸ਼ੁਕੀਨ ਹੋ ਤਾਂ ਘਰ ‘ਚ ਬਣਿਆ ਘਿਓ ਹੀ ਖਾਓ ।ਹਰੀਆਂ ਸਬਜ਼ੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ ਕਿਉਂਕਿ ਇਨ੍ਹਾਂ ‘ਚ ਫੈਟ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ ।ਪਰ ਜੇ ਤੁਸੀਂ ਇਨ੍ਹਾਂ ਸਬਜ਼ੀਆਂ ਨੂੰ ਤਲ ਲੈਂਦੇ ਹੋ ਤਾਂ ਇਸ ‘ਚ ਚਰਬੀ ਦੀ ਮਾਤਰਾ ਵਧ ਜਾਂਦੀ ਹੈ । ਹਮੇਸ਼ਾ ਸਬਜ਼ੀਆਂ ਨੂੰ ਉਬਾਲ ਕੇ ਜਾਂ ਫਿਰ ਬੇਕ ਕਰਕੇ ਹੀ ਖਾਓ ।

 

 

 

 

Related Post