ਹਿੰਗ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

By  Rupinder Kaler August 23rd 2021 05:04 PM

ਹਿੰਗ (Hing , Asafoetida) ਜ਼ਿਆਦਾਤਰ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਤੁਸੀਂ ਪੇਟ ਵਿੱਚ ਦਰਦ ਅਤੇ ਪਾਚਨ ਸਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ । ਦੰਦਾਂ ਵਿਚ ਇਨਫੈਕਸ਼ਨ , ਦਰਦ ਅਤੇ ਖੂਨ ਵਗਣ ਨੂੰ ਦੂਰ ਕਰਨ ਵਿੱਚ ਹਿੰਗ (Hing, Asafoetida) ਬਹੁਤ ਫਾਇਦੇਮੰਦ ਹੁੰਦਾ ਹਿੰਗ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਇਨਫੈਕਸ਼ਨ ਅਤੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ।

ਹੋਰ ਪੜ੍ਹੋ :

ਮਲਾਇਕਾ ਅਰੋੜਾ ਦਾ ਵੱਡਾ ਖੁਲਾਸਾ, ਛੇਤੀ ਪੈਸੇ ਕਮਾਉਣ ਦੇ ਚੱਕਰ ਵਿੱਚ ਕਰ ਬੈਠੀ ਸੀ ਇਹ ਕੰਮ

ਹਿੰਗ (Hing, Asafoetida)  ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਚਮੜੀ ਦੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ। ਹਿੰਗ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ ਹਿੰਗ ਨੂੰ ਸ਼ਹਿਦ ਜਾਂ ਪਾਣੀ ਨਾਲ ਮਿਲਾ ਕੇ ਵਰਤੋਂ ਕਰ ਸਕਦੇ ਹੋ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਵੀ ਹਿੰਗ (Hing, Asafoetida)  ਰਾਹੀਂ ਕੀਤਾ ਜਾ ਸਕਦਾ ਹੈ। ਇਸ ਵਿੱਚ ਕੋਮਰਿਨ ਨਾਂ ਦਾ ਇੱਕ ਤੱਤ ਹੁੰਦਾ ਹੈ, ਜੋ ਖੂਨ ਦੇ ਪ੍ਰਵਾਹ ਨੂੰ ਵੀ ਚੰਗੀ ਤਰ੍ਹਾਂ ਬਣਾਈ ਰੱਖਦਾ ਹੈ। ਇਸ ਵਿੱਚ ਬਹੁਤ ਸਾਰੇ ਹੋਰ ਔਸ਼ਧੀ ਗੁਣ ਹਨ ।

Related Post