ਅਦਾਕਾਰ Mike Batayeh ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਅਦਾਕਾਰ ਮਾਈਕ ਬਟਾਏਹ ਦਾ ਬਵੰਜਾ ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਇੱਕ ਜੂਨ ਨੂੰ ਆਪਣੇ ਮਿਸ਼ੀਗਨ ਸਥਿਤ ਘਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ । ਅਦਾਕਾਰ ਦੇ ਪਰਿਵਾਰ ਦੇ ਵੱਲੋਂ ਉਸ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਗਈ ਹੈ ।
ਅਦਾਕਾਰ ਮਾਈਕ ਬਟਾਏਹ (Mike Batayeh) ਦਾ ਬਵੰਜਾ ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਇੱਕ ਜੂਨ ਨੂੰ ਆਪਣੇ ਮਿਸ਼ੀਗਨ ਸਥਿਤ ਘਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ । ਅਦਾਕਾਰ ਦੇ ਪਰਿਵਾਰ ਦੇ ਵੱਲੋਂ ਉਸ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਗਈ ਹੈ । ਅਦਾਕਾਰ ਦਾ ਅੰਤਿਮ ਸਸਕਾਰ ਸਤਾਰਾਂ ਜੂਨ ਨੂੰ ਮਿਸ਼ੀਗਨ ਦੇ ਰਾਈਜ਼ਨ ਕ੍ਰਾਈਸਟ ਲੂਥਰਨ ਚਰਚ ਵਿਖੇ ਕੀਤਾ ਜਾਵੇਗਾ ।

ਅਦਾਕਾਰ ਦੀ ਅਚਾਨਕ ਮੌਤ ‘ਤੇ ਹਰ ਕੋਈ ਹੈਰਾਨ
ਅਦਾਕਾਰ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਉਸ ਦੇ ਪ੍ਰਸ਼ੰਸਕਾਂ ਨੇ ਉਸ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਵੀ ਸੋਗ ਪ੍ਰਗਟ ਕੀਤਾ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(720-×-1280px)_f8d42ef339ca1ca77e6d9a05be1beb8b_1280X720.webp)
ਉਨ੍ਹਾਂ ਦੇ ਦਿਹਾਂਤ ਕਾਰਨ ਪਰਿਵਾਰ ਅਤੇ ਰਿਸ਼ਤੇਦਾਰਾਂ ‘ਚ ਸੋਗ ਪਾਇਆ ਜਾ ਰਿਹਾ ਹੈ ਕਿਉਂਕਿ ਅਦਾਕਾਰ ਨੂੰ ਇਸ ਤੋਂ ਪਹਿਲਾਂ ਕਦੇ ਵੀ ਦਿਲ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦੇ ਨਾਲ ਜੂਝਦੇ ਨਹੀਂ ਪਾਇਆ ਗਿਆ ਸੀ । ਉਹ ਪੂਰੀ ਤਰ੍ਹਾਂ ਤੰਦਰੁਸਤ ਸਨ । ਪਰ ਅਚਾਨਕ ਬੀਤੇ ਦਿਨੀਂ ਉਨ੍ਹਾਂ ਨੂੰ ਨੀਂਦ ‘ਚ ਹੀ ਦਿਲ ਦਾ ਦੌਰਾ ਪਿਆ ਅਤੇ ਉੇਨ੍ਹਾਂ ਦੀ ਮੌਤ ਹੋ ਗਈ ।