ਤੁਸੀਂ ਵੀ ਸਾਹ ਦੀ ਬਦਬੂ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਚੀਜ਼ਾਂ, ਸਾਹ ਦੀ ਬਦਬੂ ਤੋਂ ਮਿਲੇਗੀ ਨਿਜ਼ਾਤ

By  Rupinder Kaler March 31st 2021 05:01 PM

ਕਈ ਵਾਰ ਸਾਹ ਦੀ ਬਦਬੂ ਕਾਰਨ ਸਾਨੂੰ ਲੋਕਾਂ ‘ਚ ਅਸਹਿਜ ਹੋਣਾ ਪੈਂਦਾ ਹੈ । ਜਿਸ ਕਾਰਨ ਇਹ ਬਦਬੂ ਸਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਜਾਂਦੀ ਹੈ ।ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸਾਹ ਦੀ ਬਦਬੂ ਤੋਂ ਨਿਜ਼ਾਤ ਪਾ ਸਕਦੇ ਹੋ ।

Green tea

ਹੋਰ ਪੜ੍ਹੋ :ਪੰਜਾਬੀ ਮਾਡਲ ਗਿੰਨੀ ਕਪੂਰ ਨੇ ਚੂੜਾ ਵਧਾਉਣ ਦੀ ਰਸਮ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 

green Tea

ਗ੍ਰੀਨ ਟੀ ’ਚ ਮੌਜੂਦ ਪੌਲੀਫ਼ਿਨੌਲ ਕੁਦਰਤੀ ਤੌਰ ਉੱਤੇ ਸਾਹ ਨੂੰ ਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ। ਇਹ ਦੰਦਾਂ ਵਿੱਚ ਸੜਨ ਨੂੰ ਰੋਕਦੀ ਹੈ, ਖ਼ਾਸ ਤਰ੍ਹਾਂ ਦੇ ਮੂੰਹ ਦੇ ਕੈਂਸਰ ਨਾਲ ਲੜਨ ਤੇ ਵਜ਼ਨ ਘਟਾਉਣ ’ਚ ਵੀ ਵਧੀਆ ਭੂਮਿਕਾ ਨਿਭਾਉਂਦਾ ਹੈ। curd advantage

ਦਹੀਂ ’ਚ ਮੌਜੂਦ ਬੈਕਟੀਰੀਆ ਪੇਟ ਦੇ ਹਾਜ਼ਮੇ ਵਿੱਚ ਮਦਦ ਕਰਦਾ ਹੈ। ਇਸ ਨਾਲ ਸਾਹ ਦੀ ਬੋਅ ਵੀ ਘਟਦੀ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦਾ ਹੈ ਤੇ ਵਧੀਆ ਬੈਕਟੀਰੀਆ ਹੁੰਦੇ ਹਨ। ਚੰਗੇ ਬੈਕਟੀਰੀਆ ਦੀ ਤੰਦਰੁਸਤ ਗਿਣਤੀ ਸੁਭਾਵਕ ਤੌਰ ’ਤੇ ਤੁਹਾਡੇ ਸਾਹ  ਤਾਜ਼ਾ ਕਰੇਗੀ।

apple

ਜੇ ਤੁਸੀਂ ਲੱਸਣ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਆਪਣੇ ਮੂੰਹ ’ਚ ਤਾਜ਼ਗੀ ਲਿਆਉਣ ਲਈ ਇੱਕ ਸੇਬ ਖਾਓ। ਇਹ 30 ਮਿੰਟਾਂ ਦੇ ਅੰਦਰ ਲੱਸਣ ਦੀ ਬੋਅ ਖ਼ਤਮ ਕਰ ਦਿੰਦਾ ਹੈ।

Related Post