ਪੇਟ ਦੀ ਚਰਬੀ ਕਰਨਾ ਚਾਹੁੰਦੇ ਹੋ ਘੱਟ ਤਾਂ ਇਹ ਸਬਜ਼ੀਆਂ ਕਰੋ ਡਾਈਟ ‘ਚ ਸ਼ਾਮਿਲ

By  Shaminder August 24th 2021 06:07 PM -- Updated: August 24th 2021 06:15 PM

ਅੱਜ ਕੱਲ੍ਹ ਹਰ ਕੋਈ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋ ਚੁੱਕਿਆ ਹੈ ਅਤੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਜਿੰਮ ‘ਚ ਪਸੀਨਾ ਵਹਾਉਂਦਾ ਹੈ । ਪਰ ਕਈ ਵਾਰ ਜ਼ਿਆਦਾ ਦੇਰ ਬੈਠਣ ਅਤੇ ਗਲਤ ਜੀਵਨ ਸ਼ੈਲੀ ਕਾਰਨ ਸਾਡਾ ਸਰੀਰ ਬੇਡੌਲ ਹੋ ਜਾਂਦਾ ਹੈ। ਜੋ ਸਾਡੀ ਖੂਬਸੂਰਤੀ ਨੂੰ ਬਦਸੂਰਤ ਕਰ ਦਿੰਦਾ ਹੈ । ਮੋਟਾਪਾ (belly fat) ਅੱਜ ਹਰ ਕਿਸੇ ਦੇ ਲਈ ਸਮੱਸਿਆ ਬਣ ਚੁੱਕਿਆ ਹੈ ।ਜੋ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਜਾਂਦਾ ਹੈ । ਕਈ ਵਾਰ ਜ਼ਿਆਦਾ ਬੈਠਣ ਦੇ ਨਾਲ ਪੇਟ ਨਿਕਲ ਜਾਂਦਾ ਹੈ ।ਪਰ ਜੇ ਤੁਸੀਂ ਵੀ ਫਲੈਟ ਟਮੀ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ ।

brokely

ਹੋਰ ਪੜ੍ਹੋ : ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ ਸੇਬਾਂ ਦੇ ਬਾਗਾਂ ਦੀ ਵੀਡੀਓ ਕੀਤੀ ਸਾਂਝੀ 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰੋਕਲੀ ਦੀ। ਇਹ ਵਿਟਾਮਿਨਸ ਅਤੇ ਮਿਨਰਲ ਦੇ ਨਾਲ ਭਰਪੂਰ ਹੁੰਦੀ ਹੈ ਜੋ ਚਰਬੀ ਘਟਾਉਣ ‘ਚ ਮਦਦ ਕਰਦੀ ਹੈ ।ਹੁਣ ਗੱਲ ਕਰਦੇ ਹਾਂ ਪਾਲਕ ਦੀ । ਪਾਲਕ ‘ਚ ਚਰਬੀ ਘਟਾਉਣ ਵਾਲੀਆਂ ਵਿਸ਼ੇਸ਼ਤਾਵਾਂ ਹਨ ।

Palak brokely

ਇਸ ਨੂੰ ਤੁਸੀਂ ਉਬਾਲ ਕੇ ਜਾਂ ਫਿਰ ਪਕਾ ਕੇ ਖਾ ਸਕਦੇ ਹੋ ।ਚਰਬੀ ਘਟਾਉਣ ਦੇ ਲਈ ਗਾਜਰ ਵੀ ਇੱਕ ਵਧੀਆ ਸਰੋਤ ਹੈ । ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਸਬਜ਼ੀ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਿਲ ਕਰੋ। ਕੈਲੋਰੀ ਘਟਾਉਣ ਲਈ ਗਾਜਰ ਪ੍ਰਸਿੱਧ ਹੈ। ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਰੂਰ ਇਸ ਸਬਜ਼ੀ ਨੂੰ ਆਪਣੀ ਰੋਜ਼ ਦੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜਿਸਦਾ ਅਰਥ ਹੈ ਕਿ ਇਹ ਭਾਰ ਘਟਾਉਣ ਲਈ ਹੈ।

 

Related Post