ਤੁਹਾਡੀ ਕਿਚਨ ‘ਚ ਮੌਜੂਦ ਹਨ ਇਮਊਨਿਟੀ ਵਧਾਉਣ ਵਾਲੇ ਮਸਾਲੇ, ਇਸਤੇਮਾਲ ਕਰਕੇ ਵਧਾ ਸਕਦੇ ਹੋ ਇਮਊਨਿਟੀ

By  Shaminder April 30th 2021 06:05 PM

ਭਾਰਤ ‘ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾਂ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਹੈ ਕਿ ਹਰ ਵੇਲੇ ਮਾਸਕ ਪਾ ਕੇ ਰੱਖਿਆ ਜਾਵੇ ਅਤੇ ਇਸ ਦੇ ਨਾਲ ਹੀ ਆਪਣੀ ਇਮਊਨਿਟੀ ਨੂੰ ਸਹੀ ਰੱਖਿਆ ਜਾਵੇ।ਸਾਡੀ ਰਸੋਈ ‘ਚ ਵੀ ਕੁਝ ਅਜਿਹੇ ਮਸਾਲੇ ਮੌਜੂਦ ਹਨ ।

ginger benefits

 

ਹੋਰ ਪੜ੍ਹੋ : ਸ਼ੂਟਰ ਦਾਦੀ ਦੇ ਨਾਮ ਨਾਲ ਮਸ਼ਹੂਰ ਚੰਦਰੋ ਤੋਮਰ ਦਾ ਕੋਰੋਨਾ ਵਾਇਰਸ ਨਾਲ ਦਿਹਾਂਤ, ਕਈ ਫ਼ਿਲਮੀ ਸਿਤਾਰਿਆਂ ਨੇ ਜਤਾਇਆ ਅਫਸੋਸ 

Ginger

ਜਿਨ੍ਹਾਂ ਨਾਲ ਤੁਸੀਂ ਆਪਣੀ ਇਮਊਨਿਟੀ ਨੂੰ ਸਹੀ ਰੱਖ ਸਕਦੇ ਹੋ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਮਸਾਲੇ ਇਸਤੇਮਾਲ ਕਰਕੇ ਅਸੀਂ ਆਪਣੀਇਮਊਨਿਟੀ ਠੀਕ ਰੱਖ ਸਕਦੇ ਹੋ ।ਸਰੀਰ ਜੇਕਰ ਰੋਗਾਂ ਨਾਲ ਲੜਨ ਵਿਚ ਸਮਰੱਥ ਹੋਵੇਗਾ ਤਾਂ ਕੋਈ ਬਿਮਾਰੀ ਨਹੀਂ ਹੋਵੇਗੀ ਤੇ ਅਸੀਂ ਨਿਰੋਗ ਰਹਾਂਗੇ।

ਭੋਜਨ 'ਚ ਹਲਦੀ, ਜ਼ੀਰਾ, ਧਨੀਆ, ਸੁੰਢ ਤੇ ਲੱਸਣ ਦਾ ਇਸਤੇਮਾਲ ਕਰੋ। ਗੁਣਗੁਣੇ ਪਾਣੀ 'ਚ ਹਲਦੀ ਤੇ ਲੂਣ ਮਿਲਾ ਕੇ ਗਰਾਰੇ ਕਰੋ।

ajwain-water

ਰੋਜ਼ ਹਰਬਲ ਚਾਹ ਤੇ ਕਾੜ੍ਹਾ ਪੀਓ। ਇਸ ਵਿਚ ਤੁਲਸੀ, ਦਾਲ ਚੀਨੀ, ਅਦਰਕ, ਕਾਲੀ ਮਿਰਚ ਪਾਓ। ਇਸ ਦਾ ਟੇਸਟ ਵਧਾਉਣ ਲਈ ਗੁੜ, ਮੁਨੱਕਾ ਤੇ ਛੋਟੀ ਇਲਾਇਚੀ ਮਿਲਾਓ।

ਗਲ਼ੇ ਵਿਚ ਖਰਾਸ਼ ਹੋਵੇ ਤਾਂ  ਮੁਲੱਠੀ ਦਾ ਪਾਊਡਰ ਸ਼ੱਕਰ ਜਾਂ ਸ਼ਹਿਦ ਨਾਲ ਮਿਲਾ ਕੇ ਲੈ ਸਕਦੇ ਹੋ। ਜੇਕਰ ਇਹ ਲੱਛਣ ਜ਼ਿਆਦਾ ਦਿਨਾਂ ਤਕ ਰਹਿੰਦੇ ਹਨ ਤਾਂ ਕਿਸੇ ਮਾਹਿਰ ਤੋਂ ਸਲਾਹ ਲਓ।

 

Related Post