ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਕੱਚੇ ਕੇਲੇ, ਹੋਣਗੇ ਕਈ ਫਾਇਦੇ

By  Rupinder Kaler November 18th 2021 05:03 PM

ਹਰੇ ਜਾਂ ਕੱਚੇ ਕੇਲੇ (Raw Banana Benefits ) ਜ਼ਿਆਦਾਤਰ ਲੋਕ ਖਾਣਾ ਪਸੰਦ ਨਹੀਂ ਕਰਦੇ, ਕਿਉਂਕਿ ਇਹਨਾਂ ਦਾ ਸਵਾਦ ਬਹੁਤ ਹੀ ਮਾੜਾ ਹੁੰਦਾ ਹੈ ।ਪਰ ਕੀ ਤੁਸੀਂ ਜਾਣਦੇ ਹੋ ਕਿ ਹਰੇ ਕੇਲੇ ਖਾਣ ਦੇ ਬਹੁਤ ਫਾਇਦੇ ਹਨ । ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਹਰੇ ਕੇਲੇ ਊਰਜਾ, ਵਿਟਾਮਿਨ, ਖਣਿਜ ਤੇ ਸ਼ੱਕਰ, ਜੋ ਫਾਇਬਰ ਦੀ ਤਰ੍ਹਾਂ ਕੰਮ ਕਰਦੇ ਹਨ। ਇਸਦਾ ਮਤਲਬ ਹੈ ਕਿ ਤੁਸੀਂ ਬਿਹਤਰ ਪਾਚਣ, ਭਾਰ ਕੰਟਰੋਲ, ਤੰਦਰੁਸਤ ਦਿਲ ਤੇ ਬਲੱਡ ਪ੍ਰੈਸ਼ਰ ਦੇ ਲੈਵਲ ਸਮੇਤ ਕਈ ਲਾਭਾਂ ਉਠਾ ਸਕਦੇ ਹੋ । ਕੱਚਾ ਕੇਲਾ (Raw Banana Benefits ) ਨੂੰ ਉਸ ਸਮੇਂ ਤੋੜ ਲਿਆ ਜਾਂਦਾ ਹੈ ਜਦੋਂ ਇਹ ਪੂਰੀ ਤਰ੍ਹਾਂ ਨਾਲ ਪੱਕੇ ਨਹੀਂ ਹੁੰਦੇ ਅਤੇ ਬਿਲਕੁੱਲ ਕੱਚੇ ਵੀ ਨਹੀਂ ਹੁੰਦੇ। ਹਰੇ ਕੇਲਿਆਂ ਦੀ ਖ਼ਾਸ ਗੱਲ ਇਹ ਹੈ ਕਿ ਇਸਨੂੰ ਖਾਣ ਨਾਲ ਭੁੱਖ ਘੱਟ ਹੁੰਦੀ ਹੈ, ਕਿਉਂਕਿ ਇਸ ’ਚ ਫਾਇਬਰ ਅਤੇ ਰੇਸਿਸਟੈਂਟ ਸਟਾਰਚ ਦੀ ਮਾਤਰਾ ਵੱਧ ਹੁੰਦੀ ਹੈ।

Raw Banana

ਹੋਰ ਪੜ੍ਹੋ :

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸੁਖਸ਼ਿੰਦਰ ਸ਼ਿੰਦਾ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

 Raw Banana Benefits

ਕੱਚੇ ਕੇਲੇ (Raw Banana Benefits ) ਅੰਤੜੀਆਂ ਦੇ ਬੈਕਟੀਰੀਆ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦੇ ਹਨ, ਇਸ ਵਿੱਚ ਰੋਧਕ ਸਟਾਰਚ ਹੁੰਦਾ ਹੈ, ਜੋ ਕਿ ਇੱਕ ਕਿਸਮ ਦਾ ਕਾਰਬੋਹਾਈਡਰੇਟ ਹੁੰਦਾ ਹੈ । ਜੋ ਛੋਟੀ ਆਂਦਰ ਵਿੱਚ ਪਾਚਣ ਦਾ "ਵਿਰੋਧ" ਕਰਦਾ ਹੈ ਅਤੇ ਪਾਚਨ ਨਾਲੀ ਵਿੱਚ ਅੰਤੜੀਆਂ ਦੇ ਅਨੁਕੂਲ ਰੋਗਾਣੂਆਂ ਦੇ ਵਾਧੇ ਲਈ ਭੋਜਨ ਦੇ ਰੂਪ ਵਿੱਚ ਕੰਮ ਕਰਦਾ ਹੈ । ਇਹ ਸ਼ਾਰਟ-ਚੇਨ ਫੈਟੀ ਐਸਿਡ ਦੇ ਉਤਪਾਦਨ ਨੂੰ ਵੀ ਵਧਾ ਸਕਦਾ ਹੈ, ਜੋ ਪਾਚਣ ਸਿਹਤ ਲਈ ਮਹੱਤਵਪੂਰਨ ਹਨ।

  Banana

ਪੱਕੇ ਕੇਲੇ (Raw Banana Benefits ) ਦੀ ਤਰ੍ਹਾਂ, ਹਰਾ ਕੇਲਾ ਵੀ ਦਿਲ ਦੀ ਸਿਹਤ ਲਈ ਬਹੁਤ ਮਦਦਗਾਰ ਹੁੰਦਾ ਹੈ । ਉਹ ਪੋਟਾਸ਼ੀਅਮ ਦੇ ਸ਼ਾਨਦਾਰ ਸਰੋਤ ਹਨ, ਇੱਕ ਖਣਿਜ ਜੋ ਮਾਸਪੇਸ਼ੀਆਂ ਦੇ ਸੁੰਗੜਨ ਤੇ ਦਿਲ ਦੀ ਧੜਕਣ ਨੂੰ ਨਿਯਮਿਤ ਰੂਪ ਵਿੱਚ ਸਹਾਇਤਾ ਕਰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ। ਕੱਚੇ ਕੇਲੇ ਵਿੱਚ ਉੱਚ ਫਾਈਬਰ ਸਮੱਗਰੀ ਕੋਲੈਸਟ੍ਰੋਲ ਕੰਟਰੋਲ ਕਰਨ 'ਚ ਸਹਾਇਤਾ ਕਰਦੀ ਹੈ, ਕਿਉਂਕਿ ਕੱਚੇ ਕੇਲੇ ਵਿੱਚ ਫਾਈਬਰ ਭਰਪੂਰ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ। ਕੱਚੇ ਕੇਲੇ ਖਾਣ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ, ਜਿਸ ਕਾਰਨ ਅਸੀਂ ਵਾਰ-ਵਾਰ ਖਾਣਾ ਨਹੀਂ ਖਾਂਦੇ।

Related Post