ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਖੁਰਾਕ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

By  Rupinder Kaler September 4th 2021 03:52 PM

ਅੱਜ ਦੇ ਜ਼ਮਾਨੇ ਵਿੱਚ ਛੋਟੀ ਉਮਰ ਵਿੱਚ ਹੀ ਐਨਕਾਂ ਲੱਗ ਜਾਂਦੀਆਂ ਹਨ । ਪਰ ਅਸੀਂ ਆਪਣੀ ਖੁਰਾਕ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਿਲ ਕਰਕੇ ਐਨਕ ਤੋਂ ਬਚ ਸਕਦੇ ਹਾਂ ।ਸ਼ਿਮਲਾ ਮਿਰਚ ਵਿਟਾਮਿਨ ਏ, ਆਇਰਨ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦੀ ਹੈ। ਮਾਹਰਾਂ ਦੇ ਅਨੁਸਾਰ ਇਹ ਅੱਖਾਂ ਨੂੰ (Superfoods for Eyes) ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ। ਇਹ ਬੁਢਾਪੇ ਵਿੱਚ ਅੱਖਾਂ ਦੀ ਸਮੱਸਿਆ ਨੂੰ ਵੀ ਘੱਟ ਕਰਦੀ ਹੈ।

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੇ ਸਸਕਾਰ ’ਤੇ ਸੰਭਾਵਨਾ ਸੇਠ ਨੇ ਕੀਤਾ ਹੰਗਾਮਾ, ਵੀਡੀਓ ਵਾਇਰਲ

ਪਾਲਕ ਵਿੱਚ ਵਿਟਾਮਿਨ ਏ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਪ੍ਰੋਟੀਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਅੱਖਾਂ (Eyes) ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸਦੇ ਨਾਲ ਹੀ ਇਸ ਨਾਲ ਸਬੰਧੀ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਗਾਜਰ ਅੱਖਾਂ ਦੀ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਗਾਜਰ ਵਿੱਚ ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ।

ਬ੍ਰੋਕਲੀ (Broccoli)ਵਿੱਚ ਗਲੂਕੋਸਿਨੋਲੇਟ, ਸਲਫੋਰਾਫੇਨ, ਉੱਚ ਫਾਈਬਰ ਅਤੇ ਪ੍ਰੋਟੀਨ ਵਰਗੇ ਤੱਤ ਹੁੰਦੇ ਹਨ। ਇਸ ਦਾ ਸੇਵਨ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਇਸਦੇ ਨਾਲ ਹੀ ਇਸਨੂੰ ਅੱਖਾਂ (Eyes) ਦੇ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਵਿਟਾਮਿਨ-ਸੀ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਆਂਵਲਾ ਅੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਤੁਸੀਂ ਇਸ ਨੂੰ ਕੱਚੇ, ਅਚਾਰ, ਮੁਰੱਬੇ ਦੇ ਰੂਪ ਵਿੱਚ ਖਾ ਸਕਦੇ ਹੋ।

 

Related Post