ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

By  Rupinder Kaler April 21st 2021 05:48 PM

ਸਰੀਰ ‘ਚ ਖੂਨ ਦੀ ਕਮੀ ਪੂਰੀ ਕਰਨ ਲਈ ਡਾਇਟ ‘ਚ ਆਇਰਨ ਦੀ ਜਰੂਰਤ ਹੁੰਦੀ ਹੈ। ਅਜਿਹੇ ‘ਚ ਤੁਸੀਂ ਆਪਣੀ ਡਾਇਟ ‘ਚ ਕੁਝ ਸੁਪਰਫੂਡ ਸ਼ਾਮਲ ਕਰ ਸਕਦੇ ਹੋ। ਇਸ ਨਾਲ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ। ਚੁਕੰਦਰ ਅਤੇ ਸੇਬ ਦਾ ਜੂਸ ਬੱਚੇ ਨੂੰ ਪਿਲਾਉਣ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ। ਸੇਬ ‘ਚ ਆਇਰਨ ਅਤੇ ਚੁਕੰਦਰ ‘ਚ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ ਅਤੇ ਫੋਲਿਕ ਐਸਿਡ ਹੁੰਦੇ ਹਨ।

ਹੋਰ ਪੜ੍ਹੋ :

ਅਦਾਕਾਰਾ ਓਸ਼ੀਨ ਬਰਾੜ ਦੇ ਭਰਾ ਪ੍ਰਤੀਕ ਬਰਾੜ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ

ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਵੀ ਸਹਾਇਤਾ ਮਿਲਦੀ ਹੈ। ਖੂਨ ਵਧਾਉਣ ਲਈ ਟਮਾਟਰ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਭੋਜਨ ਤੋਂ ਆਇਰਨ ਜਜ਼ਬ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਬੱਚੇ ਨੂੰ ਰੋਜ਼ਾਨਾ 1-2 ਟਮਾਟਰ ਖਿਲਾਉਣ ਜਾਂ 1 ਗਲਾਸ ਇਸ ਦਾ ਜੂਸ ਪੀਣਾ ਲਾਭਦਾਇਕ ਹੋਵੇਗਾ। ਕਿਸ਼ਮਿਸ਼ ਇੱਕ ਸੁਪਰਫੂਡ ਵਾਂਗ ਕੰਮ ਕਰਦਾ ਹੈ। ਇਹ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਸੋਡੀਅਮ, ਪ੍ਰੋਟੀਨ, ਫਾਈਬਰ ਆਦਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਲੈਣ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਸਕਦੀ ਹੈ। ਲਗਭਗ 100 ਗ੍ਰਾਮ ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਬੱਚੇ ਨੂੰ 1.88 ਮਿਲੀਗ੍ਰਾਮ ਆਇਰਨ ਮਿਲ ਸਕਦਾ ਹੈ।

ਅਨਾਰ ‘ਚ ਆਇਰਨ, ਵਿਟਾਮਿਨ ਬੀ, ਸੀ, ਕੇ, ਕੈਲਸ਼ੀਅਮ, ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ ਅਤੇ ਫਾਈਬਰ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਇਸ ਦੇ ਦਾਣੇ ਜਾਂ ਜੂਸ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ।

Related Post